ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਰਾਠਾ ਰਾਖਵੇਂਕਰਨ ਲਈ ਜਰਾਂਗੇ ਵੱਲੋਂ ਭੁੱਖ ਹੜਤਾਲ ਮੁੜ ਸ਼ੁਰੂ

ਜਾਲਨਾ, 20 ਜੁਲਾਈ ਮਰਾਠਾ ਰਾਖਵੇਂਕਰਨ ਦੇ ਮੁੱਦਈ ਮਨੋਜ ਜਰਾਂਗੇ ਨੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਮੁੜ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਜ਼ਿਲ੍ਹੇ ਦੇ ਅੰਦਰਵਲੀ ਸਰਾਤੀ ਪਿੰਡ ’ਚ ਭੁੱਖ ਹੜਤਾਲ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਇਹ...
ਜਲਾਨਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਮਨੋਜ ਜਰਾਂਗੇ। -ਫੋਟੋ: ਏਐੱਨਆਈ
Advertisement

ਜਾਲਨਾ, 20 ਜੁਲਾਈ

ਮਰਾਠਾ ਰਾਖਵੇਂਕਰਨ ਦੇ ਮੁੱਦਈ ਮਨੋਜ ਜਰਾਂਗੇ ਨੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਮੁੜ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਜ਼ਿਲ੍ਹੇ ਦੇ ਅੰਦਰਵਲੀ ਸਰਾਤੀ ਪਿੰਡ ’ਚ ਭੁੱਖ ਹੜਤਾਲ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਚੁੱਕਣਾ ਪਿਆ ਹੈ ਕਿਉਂਕਿ ਮਹਾਰਾਸ਼ਟਰ ਸਰਕਾਰ ਰਾਖਵਾਂਕਰਨ ਮੁੱਦੇ ’ਤੇ ਵਾਅਦਾ ਨਿਭਾਉਣ ’ਚ ਨਾਕਾਮ ਰਹੀ ਹੈ। ਇਸ ਤੋਂ ਪਹਿਲਾਂ ਜਰਾਂਗੇ ਨੇ ਰਾਖਵੇਂਕਰਨ ਦੇ ਮੁੱਦੇ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਦੇ ਛੇ ਦਿਨ ਬਾਅਦ ਹੀ ਉਸ ਨੂੰ ਟਾਲ ਦਿੱਤਾ ਸੀ ਅਤੇ ਸਰਕਾਰ ਨੂੰ ਮਰਾਠਾ ਭਾਈਚਾਰੇ ਦੀ ਮੰਗ ਮੰਨਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਸੀ। ਉਨ੍ਹਾਂ ਕਿਹਾ ਕਿ 29 ਅਗਸਤ ਨੂੰ ਇਕ ਅਹਿਮ ਮੀਟਿੰਗ ਹੋਵੇਗੀ ਜਿਸ ’ਚ ਮਰਾਠੇ ਤੈਅ ਕਰਨਗੇ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣ ਜਾਂ ਨਹੀਂ। ਉਨ੍ਹਾਂ ਭੁੱਖ ਹੜਤਾਲ ਦੌਰਾਨ ਹੀ 7 ਤੋਂ 13 ਅਗਸਤ ਤੱਕ ਸੂਬੇ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈ

Advertisement

Advertisement
Show comments