ਜੰਮੂ: ਫੌਜੀ ਕੈਂਪ ਦੇ ਨੇੜੇ ਘੁੰਮਦੇ ਦਿਖੇ ਦੋ ਸ਼ੱਕੀ, ਗੋਲੀਬਾਰੀ
ਜੰਮੂ, 10 ਮਈ ਨਗਰੋਟਾ ਖੇਤਰ ਵਿਚ ਇਕ ਫੌਜੀ ਕੈਂਪ ਦੇ ਬਾਹਰ ਸ਼ੱਕੀ ਗਤੀਵਿਧੀਆਂ ਦੇਖੇ ਜਾਣ ਤੋਂ ਬਾਅਦ ਫੌਜੀ ਜਵਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਨੂੰ ਸੁਰੱਖਿਅਤ ਕਰਨ ਲਈ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ...
Advertisement
ਜੰਮੂ, 10 ਮਈ
ਨਗਰੋਟਾ ਖੇਤਰ ਵਿਚ ਇਕ ਫੌਜੀ ਕੈਂਪ ਦੇ ਬਾਹਰ ਸ਼ੱਕੀ ਗਤੀਵਿਧੀਆਂ ਦੇਖੇ ਜਾਣ ਤੋਂ ਬਾਅਦ ਫੌਜੀ ਜਵਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਨੂੰ ਸੁਰੱਖਿਅਤ ਕਰਨ ਲਈ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਦੇਰ ਸ਼ਾਮ ਉੱਚ-ਸੁਰੱਖਿਆ ਵਾਲੇ ਨਗਰੋਟਾ ਖੇਤਰ ਵਿਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕੈਂਪ ਦੇ ਨੇੜੇ ਦੋ ਵਿਅਕਤੀ ਸ਼ੱਕੀ ਤੌਰ ’ਤੇ ਘੁੰਮਦੇ ਪਾਏ ਗਏ, ਜਿਸ ਦੌਰਾਨ ਸੁਚੇਤ ਜਵਾਨ ਵੱਲੋਂ ਦਿੱਤੀ ਗਈ ਚੇਤਾਵਨੀ ਅਣਦੇਖਿਆ ਕੀਤੇ ਜਾਣ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਹੈ।
Advertisement
ਅਧਿਕਾਰੀ ਨੇ ਕਿਹਾ ਕਿ ਵਿਅਕਤੀ ਭੱਜ ਨਿੱਕਲੇ ਅਤੇ ਉਨ੍ਹਾਂ ਦਾ ਪਤਾ ਲਗਾਉਣ ਅਤੇ ਕਿਸੇ ਵੀ ਖਤਰੇ ਨੂੰ ਬੇਅਸਰ ਕਰਨ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। -ਪੀਟੀਆਈ
Advertisement