ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਕਸ਼ਮੀਰ: ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ

ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਰਾਜ ਸਭਾ ਦੀਆਂ ਚਾਰ ਸੀਟਾਂ ਲਈ ਵੋਟਿੰਗ ਜਾਰੀ ਹੈ। ਧਾਰਾ 370 ਨੂੰ ਹਟਾਏ ਜਾਣ ਅਤੇ 5 ਅਗਸਤ 2019 ਨੂੰ ਤਤਕਾਲੀ ਜੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤੋੜਨ ਅਤੇ ਵੰਡਣ ਤੋਂ ਬਾਅਦ ਇਹ ਜੰਮੂ-ਕਸ਼ਮੀਰ ਤੋਂ...
ਸੰਕੇਤਕ ਤਸਵੀਰ।
Advertisement
ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਰਾਜ ਸਭਾ ਦੀਆਂ ਚਾਰ ਸੀਟਾਂ ਲਈ ਵੋਟਿੰਗ ਜਾਰੀ ਹੈ। ਧਾਰਾ 370 ਨੂੰ ਹਟਾਏ ਜਾਣ ਅਤੇ 5 ਅਗਸਤ 2019 ਨੂੰ ਤਤਕਾਲੀ ਜੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤੋੜਨ ਅਤੇ ਵੰਡਣ ਤੋਂ ਬਾਅਦ ਇਹ ਜੰਮੂ-ਕਸ਼ਮੀਰ ਤੋਂ ਪਹਿਲੀ ਰਾਜ ਸਭਾ ਚੋਣ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੋਟਿੰਗ ਇੱਥੇ ਜੰਮੂ-ਕਸ਼ਮੀਰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਹੋ ਰਹੀ ਹੈ।

ਜੰਮੂ-ਕਸ਼ਮੀਰ ਵਿੱਚ ਰਾਜ ਸਭਾ ਦੀਆਂ ਚਾਰ ਸੀਟਾਂ ਲਈ ਚੋਣਾਂ ਨੂੰ ਤਿੰਨ ਨੋਟੀਫਿਕੇਸ਼ਨਾਂ ਵਿੱਚ ਵੰਡਿਆ ਗਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਵਿੱਚ ਰਾਜ ਸਭਾ ਦੀਆਂ ਚਾਰ ਸੀਟਾਂ ਲਈ ਤਿੰਨ ਨੋਟੀਫਿਕੇਸ਼ਨ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚੋਂ ਦੋ ਸੀਟਾਂ ’ਤੇ ਚੋਣਾਂ ਵੱਖਰੇ ਤੌਰ ’ਤੇ ਹੋ ਰਹੀਆਂ ਹਨ ਜਦੋਂ ਕਿ ਬਾਕੀ ਦੋ ਸੀਟਾਂ ਲਈ ਚੋਣਾਂ ਇੱਕ ਸਾਂਝੇ ਨੋਟੀਫਿਕੇਸ਼ਨ ਤਹਿਤ ਹੋ ਰਹੀਆਂ ਹਨ।

Advertisement

ਇੱਕ ਸੀਟ ’ਤੇ ਐੱਨ ਸੀ (ਨੈਸ਼ਨਲ ਕਾਨਫਰੰਸ) ਦੇ ਚੌਧਰੀ ਮੁਹੰਮਦ ਰਮਜ਼ਾਨ ਦਾ ਸਿੱਧਾ ਮੁਕਾਬਲਾ ਭਾਜਪਾ ਦੇ ਅਲੀ ਮੁਹੰਮਦ ਮੀਰ ਨਾਲ ਹੈ। ਦੂਜੀ ਸੀਟ ਲਈ ਐੱਨ ਸੀ ਦੇ ਸੱਜਾਦ ਕਿਚਲੂ ਭਾਜਪਾ ਦੇ ਰਾਕੇਸ਼ ਮਹਾਜਨ ਨਾਲ ਲੜ ਰਹੇ ਹਨ।

ਤੀਜੇ ਨੋਟੀਫਿਕੇਸ਼ਨ ਲਈ ਐੱਨਸੀ ਨੇ ਪਾਰਟੀ ਦੇ ਖਜ਼ਾਨਚੀ ਜੀਐੱਸ ਓਬਰਾਏ (ਜਿਨ੍ਹਾਂ ਨੂੰ ਸ਼ੰਮੀ ਓਬਰਾਏ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਇਸ ਦੇ ਨੌਜਵਾਨ ਸੂਬਾਈ ਬੁਲਾਰੇ ਇਮਰਾਨ ਨਬੀ ਡਾਰ ਨੂੰ ਭਾਜਪਾ ਦੇ ਸਤ ਸ਼ਰਮਾ ਦੇ ਮੁਕਾਬਲੇ ਵਿੱਚ ਉਤਾਰਿਆ ਹੈ।

ਐੱਨ ਸੀ ਅਤੇ ਪੀ ਡੀ ਪੀ ਨੇ ਵੀਰਵਾਰ ਨੂੰ ਆਪਣੇ-ਆਪਣੇ ਵਿਧਾਇਕਾਂ ਨੂੰ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਉਨ੍ਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਤਿੰਨ-ਲਾਈਨ ਵਿੱਪ (three-line whips) ਜਾਰੀ ਕੀਤੇ।

ਪੀ ਡੀ ਪੀ ਦੇ ਨਾਲ-ਨਾਲ ਕਾਂਗਰਸ ਨੇ ਵੀ ਸੱਤਾਧਾਰੀ ਐੱਨ ਸੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਅੰਕੜਿਆਂ ਅਨੁਸਾਰ 41 ਮੈਂਬਰਾਂ ਵਾਲੀ ਐੱਨ ਸੀ, ਜਿਸ ਨੂੰ ਛੇ ਕਾਂਗਰਸੀ, ਤਿੰਨ ਪੀ ਡੀ ਪੀ ਅਤੇ ਇੱਕ ਸੀ ਪੀ ਐੱਮ ਵਿਧਾਇਕਾਂ ਅਤੇ ਛੇ ਆਜ਼ਾਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਦੇ ਤਿੰਨ ਸੀਟਾਂ ’ਤੇ ਜਿੱਤਣ ਦੀ ਸੰਭਾਵਨਾ ਹੈ।

ਆਖਰੀ ਸੀਟ ਲਈ ਮੁਕਾਬਲਾ ਸਖ਼ਤ ਜਾਪ ਰਿਹਾ ਹੈ ਹੈ।

ਵਿਧਾਨ ਸਭਾ ਦੀ ਕੁੱਲ ਤਾਕਤ 88 ਵਿਧਾਇਕਾਂ ਦੀ ਹੈ, ਜਿਸ ਵਿੱਚੋਂ ਐੱਨ ਸੀ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਅਤੇ ਪੀ ਡੀ ਪੀ ਕੋਲ 57 ਮੈਂਬਰ ਹਨ।

28 ਵਿਧਾਨ ਸਭਾ ਮੈਂਬਰਾਂ ਵਾਲੀ ਭਾਜਪਾ ਨੇ ਰਣਨੀਤਕ ਤੌਰ 'ਤੇ ਆਪਣੇ ਜੰਮੂ-ਕਸ਼ਮੀਰ ਯੂਨਿਟ ਦੇ ਮੁਖੀ ਸਤ ਸ਼ਰਮਾ ਨੂੰ ਤੀਜੇ ਨੋਟੀਫਿਕੇਸ਼ਨ ਵਿੱਚ ਨਾਮਜ਼ਦ ਕੀਤਾ ਹੈ।

ਸ਼ਰਮਾ ਨੂੰ ਪਹਿਲਾਂ ਹੀ ਇੱਕ ਅਹਿਮ ਵਾਧਾ ਮਿਲ ਗਿਆ,ਜਦੋਂ ਸੱਜਾਦ ਗਨੀ ਲੋਨ ਦੀ ਅਗਵਾਈ ਵਾਲੀ ਜੰਮੂ ਅਤੇ ਕਸ਼ਮੀਰ ਪੀਪਲਜ਼ ਕਾਨਫਰੰਸ (ਜੋ ਕਿ ਭਾਜਪਾ-ਪੀਡੀਪੀ ਸਰਕਾਰ ਦੀ ਸਾਬਕਾ ਸਹਿਯੋਗੀ ਸੀ) ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਸਦੀ ਪਾਰਟੀ ਰਾਜ ਸਭਾ ਚੋਣਾਂ ਤੋਂ ਦੂਰ ਰਹੇਗੀ (abstain)।

ਉਧਰ ਐੱਨ ਸੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਪਾਰਟੀ ਸਾਰੀਆਂ ਚਾਰ ਸੀਟਾਂ ਜਿੱਤੇਗੀ।

Advertisement
Tags :
J-K Rajya Sabha Elections:
Show comments