ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Two VDGs shot dead ਜੰਮੂ ਕਸ਼ਮੀਰ: ਕਿਸ਼ਤਵਾੜ ਜ਼ਿਲ੍ਹੇ ਵਿੱਚ ਅਤਿਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਦੋ ਪੇਂਡੂ ਸੁਰੱਖਿਆ ਗਾਰਡਾਂ ਦੀ ਹੱਤਿਆ

ਜੰਮੂ, 7 ਨਵੰਬਰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਗੋਲੀ ਮਾਰ ਕੇ ਦੋ ਪੇਂਡੂ ਸੁਰੱਖਿਆ ਗਾਰਡਜ਼ (ਵੀਡੀਜੀ) ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਓਹਲੀ-ਕੁੰਤਵਾੜਾ ਦੇ ਵਸਨੀਕ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ ਆਪਣੇ ਪਸ਼ੂਆਂ ਨੂੰ ਚਰਾਉਣ...
Advertisement

ਜੰਮੂ, 7 ਨਵੰਬਰ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਗੋਲੀ ਮਾਰ ਕੇ ਦੋ ਪੇਂਡੂ ਸੁਰੱਖਿਆ ਗਾਰਡਜ਼ (ਵੀਡੀਜੀ) ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਓਹਲੀ-ਕੁੰਤਵਾੜਾ ਦੇ ਵਸਨੀਕ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਅਧਵਾਰੀ ਇਲਾਕੇ ਵਿੱਚ ਪੈਂਦੇ ਮੁੰਜ਼ਲਾ ਧਾਰ ਜੰਗਲ ’ਚ ਗਏ ਸਨ। ਜਦੋਂ ਉਹ ਦੋਵੇਂ ਘਰ ਨਹੀਂ ਪਰਤੇ ਤਾਂ ਪੁਲੀਸ ਪਾਰਟੀਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ। ਜੈਸ਼-ਏ-ਮੁਹੰਮਦ ਅਤਿਵਾਦੀ ਜਥੇਬੰਦੀ ਨਾਲ ਸਬੰਧਤ ਕਸ਼ਮੀਰ ਟਾਈਗਰਜ਼ ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਲਈ ਹੈ। ਉੱਧਰ, ਇਨ੍ਹਾਂ ਹੱਤਿਆਵਾਂ ਸਬੰਧੀ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ, ‘‘ਅਸੀਂ ਸਾਰੀਆਂ ਅਤਿਵਾਦੀ ਜਥੇਬੰਦੀਆਂ ਨੂੰ ਤਬਾਹ ਕਰਨ ਤੇ ਇਸ ਵਹਿਸ਼ੀ ਕਾਰੇ ਦਾ ਬਦਲਾ ਲੈਣ ਲਈ ਵਚਨਬੱਧ ਹਾਂ।’’ -ਪੀਟੀਆਈ

Advertisement

Advertisement