ਜੰਮੂ-ਕਸ਼ਮੀਰ: ਲਾਪਤਾ ਜਵਾਨਾਂ ਦੀ ਭਾਲ ਜਾਰੀ
ਔਖੇ ਪਹਾੜੀ ਇਲਾਕੇ ਤੇ ਖਰਾਬ ਮੌਸਮ ਕਾਰਨ ਆ ਰਹੀ ਹੈ ਮੁਸ਼ਕਲ
Advertisement
ਜੰਮੂ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਲਾਪਤਾ ਹੋਏ ਫ਼ੌਜ ਦੇ ਦੋ ਜਵਾਨਾਂ ਦੀ ਭਾਲ ਤੇ ਉਨ੍ਹਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਔਖੇ ਪਹਾੜੀ ਇਲਾਕੇ ਅਤੇ ਖਰਾਬ ਮੌਸਮ ਕਾਰਨ ਮੁਹਿੰਮ ਵਿੱਚ ਮੁਸ਼ਕਲ ਆ ਰਹੀ ਹੈ। ਫ਼ੌਜ ਦੀ ਏਲੀਟ ਪੈਰਾ ਯੂਨਿਟ ਦੇ ਕਮਾਂਡੋ ਮੰਗਲਵਾਰ ਨੂੰ ਕੋਕਰਨਾਗ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਅਹਿਲਾਨ ਗਡੋਲ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਇਸ ਦੌਰਾਨ ਸੰਪਰਕ ਟੁੱਟਣ ਤੋਂ ਬਾਅਦ ਦੋਵੇਂ ਲਾਪਤਾ ਹੋ ਗਏ। ਕਮਾਂਡੋਜ਼ ਦਾ ਪਤਾ ਲਾਉਣ ਲਈ ਹੈਲੀਕਾਪਟਰਾਂ ਨੂੰ ਹਵਾਈ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।ਇਸੇ ਦੌਰਾਨ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕਰਕੇ ਉੱਥੋਂ ਦੋ ਏਕੇ ਸੀਰੀਜ਼ ਦੀਆਂ ਰਾਈਫਲਾਂ, ਚਾਰ ਰਾਕੇਟ ਲਾਂਚਰ ਤੇ ਹੋਰ ਅਸਲਾ ਬਰਾਮਦ ਕੀਤਾ ਹੈ।
Advertisement
Advertisement