ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਕਸ਼ਮੀਰ: ਪੁਲੀਸ ਵੱਲੋਂ ਬਸੰਤਗੜ੍ਹ ਮੁਕਾਬਲੇ ਵਿੱਚ ਸ਼ਾਮਲ ਛੇ ਅਤਿਵਾਦੀਆਂ ਦੇ ਸਕੈੱਚ ਜਾਰੀ

ਅਤਿਵਾਦੀਆਂ ਦੇ ਇਕ ਸਹਿਯੋਗੀ ਦੀ ਗ੍ਰਿਫ਼ਤਾਰੀ ਦੇ ਨਾਲ ਮਾਮਲੇ ਵਿੱਚ ਪਹਿਲੀ ਸਫ਼ਲਤਾ ਮਿਲਣ ਦਾ ਐਲਾਨ ਕੀਤਾ
Advertisement

ਜੰਮੂ, 11 ਮਈ

ਜੰਮੂ ਕਸ਼ਮੀਰ ਪੁਲੀਸ ਨੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਵਿੱਚ ਹੋਏ ਮੁਕਾਬਲੇ ’ਚ ਸ਼ਾਮਲ ਛੇ ਅਤਿਵਾਦੀਆਂ ਦੇ ਸਕੈੱਚ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ, ਇਨ੍ਹਾਂ ਅਤਿਵਾਦੀਆਂ ਨੇ ਪਾਕਿਸਤਾਨ ਤੋਂ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਵਿੱਚ ਘੁਸਪੈਠ ਕੀਤੀ ਅਤੇ ਸੰਘਣੇ ਜੰਗਲਾਂ ਵਿੱਚ ਭੱਜਣ ਤੋਂ ਪਹਿਲਾਂ ਹੋਈ ਗੋਲੀਬਾਰੀ ਵਿੱਚ ਇਕ ਪਿੰਡ ਦੇ ਰੱਖਿਆ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਊਧਮਪੁਰ ਦੇ ਐੱਸਐੱਸਪੀ ਜੋਗਿੰਦਰ ਸਿੰਘ ਨੇ ਅਤਿਵਾਦੀਆਂ ਦੇ ਇਕ ਸਹਿਯੋਗੀ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿੱਚ ਪਹਿਲੀ ਸਫ਼ਲਤਾ ਮਿਲਣ ਦਾ ਐਲਾਨ ਕੀਤਾ ਹੈ। -ਪੀਟੀਆਈ

Advertisement

Advertisement