ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Jammu and Kashmir: ਉਮਰ ਅਬਦੁੱਲਾ ਨੇ ਸ਼ਹੀਦੀ ਦਿਵਸ ਸਬੰਧੀ ਫੇਰੀ ਦੌਰਾਨ ਪੁਲੀਸ ਵੱਲੋਂ ‘ਖਿੱਚ-ਧੂਹ’ ਦੀ ਵੀਡੀਓ ਸਾਂਝੀ ਕੀਤੀ

Omar Abdullah shares video of ‘grappling with J&K police during Martyrs' Day visit
Advertisement

1931 ’ਚ ਮਾਰੇ ਗਏ 22 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਤਿਹਾਸਕ ਕਬਰਿਸਤਾਨ ਦੀ ਕੰਧ ਟੱਪ ਕੇ ਅੰਦਰ ਪੁੱਜੇ ਮੁੱਖ ਮੰਤਰੀ

ਆਦਿਲ ਅਖ਼ਜ਼ਰ

Advertisement

ਸ੍ਰੀਨਗਰ, 14 ਜੁਲਾਈ

ਜੰਮੂ-ਕਸ਼ਮੀਰ ਪੁਲੀਸ ਵੱਲੋਂ ਬੀਤੇ ਦਿਨ ਸੂਬਾਈ ਮੰਤਰੀਆਂ ਸਮੇਤ ਕਸ਼ਮੀਰੀ ਆਗੂਆਂ ਨੂੰ ਸ਼ਹੀਦਾਂ ਦੇ ਇਤਿਹਾਸਕ ਕਬਰਿਸਤਾਨ ਜਾਣ ਤੋਂ ਰੋਕ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ਉਮਰ ਅਬਦੁੱਲਾ (Chief Minister Omar Abdullah) ਅਤੇ ਨੈਸ਼ਨਲ ਕਾਨਫਰੰਸ (National Conference) ਦੇ ਹੋਰ ਆਗੂ ਸੋਮਵਾਰ ਸਵੇਰੇ 13 ਜੁਲਾਈ, 1931 ਨੂੰ ਮਾਰੇ ਗਏ 22 ਨਾਗਰਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਪਹੁੰਚੇ।

ਉਮਰ ਨੇ ਇਹ ਵੀ ਕਿਹਾ ਕਿ ਫੇਰੀ ਦੌਰਾਨ ਪੁਲੀਸ ਨੇ ਉਨ੍ਹਾਂ ਦੀ ‘ਖਿੱਚ-ਧੂਹ’ ਕੀਤੀ ਸੀ। ਉਂਝ ਇਸ ਦੌਰਾਨ ਉਹ ਕਬਰਿਸਤਾਨ ਵਿਚ ਦਾਖ਼ਲ ਹੋਣ ਲਈ ਕੰਧ 'ਤੇ ਚੜ੍ਹ ਗਏ ਤੇ ਅੰਦਰ ਜਾ ਪੁੱਜੇ।

ਉਮਰ ਨੇ ਐਕਸ X 'ਤੇ ਪਾਈ ਇਕ ਪੋਸਟ ਵਿਚ ਲਿਖਿਆ, "13 ਜੁਲਾਈ, 1931 ਦੇ ਸ਼ਹੀਦਾਂ ਦੀਆਂ ਕਬਰਾਂ 'ਤੇ ਆਪਣੀ ਅਕੀਦਤ ਭੇਟ ਕੀਤੀ ਅਤੇ ਫਾਤਿਹਾ ਪੜ੍ਹਿਆ। ਅਣਚੁਣੀ ਸਰਕਾਰ ਨੇ ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਨੌਹੱਟਾ ਚੌਕ ਤੋਂ ਪੈਦਲ ਜਾਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਨਕਸ਼ਬੰਦ ਸਾਹਿਬ ਦਰਗਾਹ ਦੇ ਗੇਟ ਨੂੰ ਬੰਦ ਕਰ ਦਿੱਤਾ, ਮੈਨੂੰ ਕੰਧ 'ਤੇ ਚੜ੍ਹਨ ਲਈ ਮਜਬੂਰ ਕੀਤਾ।"

ਉਨ੍ਹਾਂ ਕਿਹਾ, "ਉਨ੍ਹਾਂ ਨੇ ਮੈਨੂੰ ਸਰੀਰਕ ਤੌਰ 'ਤੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਅੱਜ ਰੋਕਿਆ ਨਹੀਂ ਜਾ ਸਕਦਾ ਸੀ।" ਉਨ੍ਹਾਂ ਨੇ X 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਉਹ "ਜਿਸਮਾਨੀ ਤੌਰ 'ਤੇ ਫੜਿਆ ਗਿਆ ਸੀ।"

ਉਨ੍ਹਾਂ ਕਿਹਾ, "ਪਰ ਮੈਂ ਸਖ਼ਤ ਜਾਨ ਹਾਂ ਅਤੇ ਮੈਨੂੰ ਰੋਕਿਆ ਨਹੀਂ ਜਾ ਸਕਦਾ। ਮੈਂ ਕੁਝ ਵੀ ਨਾਜਾਇਜ਼ ਜਾਂ ਗੈਰ-ਕਾਨੂੰਨੀ ਨਹੀਂ ਕਰ ਰਿਹਾ ਸੀ। ਦਰਅਸਲ, ਇਨ੍ਹਾਂ ‘ਕਾਨੂੰਨ ਦੇ ਰੱਖਿਆਂ’ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਉਹ ਕਿਸ ਕਾਨੂੰਨ ਤਹਿਤ ਸਾਨੂੰ ਫਾਤਿਹਾ ਭੇਟ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।"

ਮੁੱਖ ਮੰਤਰੀ ਹੀ ਨਹੀਂ, ਸਗੋਂ ਜੰਮੂ-ਕਸ਼ਮੀਰ ਦੀ ਮੰਤਰੀ ਸਕੀਨਾ ਇਟੂ ਵੀ ਸਕੂਟਰ 'ਤੇ ਕਬਰਿਸਤਾਨ ਪਹੁੰਚੀ।

ਸ੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਸਿਆਸੀ ਪਾਰਟੀਆਂ ਨੂੰ ਸ਼ਹੀਦ ਦਿਵਸ 'ਤੇ ਸ਼ਹੀਦਾਂ ਦੇ ਇਤਿਹਾਸਕ ਕਬਰਿਸਤਾਨ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐਤਵਾਰ ਨੂੰ, ਵਾਦੀ ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸ਼ਹੀਦੀ ਦਿਵਸ 13 ਜੁਲਾਈ, 1931 ਨੂੰ ਡੋਗਰਾ ਫੌਜਾਂ ਵੱਲੋਂ ਲੋਕਾਂ ਦੇ ਤਾਨਾਸ਼ਾਹੀ ਸ਼ਾਸਨ ਵਿਰੁੱਧ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਆਂ ਚਲਾ ਕੇ 22 ਨਾਗਰਿਕਾਂ ਦੀ ਹੱਤਿਆ ਕਰ ਦਿੱਤੇ ਜਾਣ ਦੀ ਯਾਦ ਦਿਵਾਉਂਦਾ ਹੈ।

Advertisement