ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਕਸ਼ਮੀਰ: ਰਾਜੌਰੀ ’ਚ ਐੱਲਓਸੀ ’ਤੇ ਘੁਸਪੈਠ ਨਾਕਾਮ, ਅਤਿਵਾਦੀ ਮਾਰਿਆ

ਜੰਮੂ, 11 ਜੁਲਾਈ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ’ਤੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਅਤਿਵਾਦੀ ਨੂੰ ਮਾਰ ਦਿੱਤਾ ਗਿਆ। ਸੋਮਵਾਰ ਰਾਤ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ 'ਤੇ ਅਤਿਵਾਦੀਆਂ ਦੇ ਸਮੂਹ ਦੀ ਹਰਕਤ ਦਾ ਪਤਾ ਲਗਾਇਆ...
Advertisement

ਜੰਮੂ, 11 ਜੁਲਾਈ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ’ਤੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਅਤਿਵਾਦੀ ਨੂੰ ਮਾਰ ਦਿੱਤਾ ਗਿਆ। ਸੋਮਵਾਰ ਰਾਤ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ 'ਤੇ ਅਤਿਵਾਦੀਆਂ ਦੇ ਸਮੂਹ ਦੀ ਹਰਕਤ ਦਾ ਪਤਾ ਲਗਾਇਆ ਗਿਆ, ਜਦੋਂ ਉਹ ਸੁਰੱਖਿਆ ਵਾੜ ਦੇ ਨੇੜੇ ਪਹੁੰਚੇ, ਉਨ੍ਹਾਂ ਨੂੰ ਲਲਕਾਰਿਆ ਗਿਆ ਅਤੇ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਅਤਿਵਾਦੀ ਨੂੰ ਕੰਟਰੋਲ ਰੇਖਾ ਨੇੜੇ ਡਿੱਗਦੇ ਦੇਖਿਆ ਗਿਆ, ਜਦੋਂ ਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਅਤੇ ਜੰਗਲ ਵਿਚ ਭੱਜ ਗਏ। ਮੌਕੇ ਤੋਂ ਏਕੇ 47 ਰਾਈਫਲ, 175 ਗੋਲੀਆਂ, ਤਿੰਨ ਏਕੇ ਮੈਗਜ਼ੀਨ, 9 ਐੱਮਐੱਮ ਪਿਸਤੌਲ, 15 ਗੋਲੀਆਂ ਵਾਲੇ ਦੋ ਮੈਗਜ਼ੀਨ, ਚਾਰ ਹੱਥ ਗੋਲੇ ਤੇ ਹੋਰ ਸਮੱਗਰੀ ਬਰਾਮਦ ਹੋਈ।

Advertisement

Advertisement
Tags :
ਅਤਿਵਾਦੀਐੱਲਓਸੀਕਸ਼ਮੀਰਘੁਸਪੈਠਜੰਮੂਨਾਕਾਮ:ਮਾਰਿਆਰਾਜੌਰੀ