ਜੰਮੂ ਕਸ਼ਮੀਰ ਚੋਣਾਂ: ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਾਰੀ ਸੰਖਿਆ ਵਿਚ ਵੋਟ ਪਾਉਣ ਦੀ ਅਪੀਲ ਕੀਤੀ
ਕਾਂਗਰਸ ਪ੍ਰਧਾਨ ਖੜਗੇ ਨੇ ਸਾਂਝੀ ਕੀਤੀ ‘ਐਕਸ’ ਪੋਸਟ
Advertisement
ਨਵੀਂ ਦਿੱਲੀ, 18 ਸਤੰਬਰ
Jammu Kashmir Elections: ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਪਹਿਲੇ ਪੜਾਅ ਤਹਿਤ ਹੋ ਰਹੀਆਂ ਚੋਣਾਂ ਮੌਕੇ ਵੱਧ ਵੱਧ ਵੋਟ ਪਾਉਂਦਿਆਂ ਲੋਕਤੰਤਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਜੰਮੂ ਖੇਤਰ ਦੇ ਤਿੰਨ ਜ਼ਿਲ੍ਹਿਆਂ ਅਤ ਕਸ਼ਮੀਰ ਘਾਟੀ ਦੇ ਚਾਰ ਜ਼ਿਲ੍ਹਿਆਂ ਦੀਆਂ ਕੁੱਲ 24 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ।
ਉਧਰ ਕਾਂਗਰਸ ਪ੍ਰਧਾਨ ਮੱਲਰਜੁਨ ਖੜਗੇ ਨੇ ਜੰਮੂ-ਕਸ਼ਮੀਰ ਚੋਣ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਦੇ ਬਾਅਦ 'ਐਕਸ' 'ਤੇ ਪੋਸਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਆਪਣੇ ਨਿਸ਼ਾਨੇ ਦੀ ਰੱਖਿਆ, ਸੱਚੇ ਵਿਕਾਸ ਅਤੇ ਪੂਰੇ ਰਾਜ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਉਤਸੁਕ ਹਨ। 24 ਹਲਕਿਆਂ ਵਿਚ ਵੋਟਾਂ ਦੇ ਪਹਿਲੇ ਪੜਾਅ ਦੇ ਸ਼ੁਰੂ ਹੋਣ ਨਾਲ ਅਸੀਂ ਸਭ ਨੂੰ ਆਪਣੇ ਲੋਕਤੰਤਰ ਅਧਿਕਾਰ ਦੀ ਵਰਤੋ ਕਰਨ ਦੀ ਅਪੀਲ ਕਰਦੇ ਹਾਂ।- ਪੀਟੀਆਈ
Advertisement
Advertisement