ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਕਸ਼ਮੀਰ: ਪੁਣਛ ’ਚ ਮੁਕਾਬਲੇ ’ਚ 4 ਅਤਿਵਾਦੀ ਮਾਰੇ, ਅਪਰੇਸ਼ਨ ‘ਤ੍ਰਿਨੇਤ’ ਜਾਰੀ

ਜੰਮੂ, 18 ਜੁਲਾਈਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਚਾਰ ਅਤਿਵਾਦੀ ਮਾਰੇ ਗਏ। ਸੋਮਵਾਰ ਰਾਤ ਨੂੰ ਸੁਰਨਕੋਟ ਦੇ ਸਿੰਧਰਾ ਟਾਪ ਇਲਾਕੇ 'ਚ ਫ਼ੌਜ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਤ੍ਰਿਨੇਤ-2 ਚਲਾਇਆ ਤੇ ਇਸ ਦੌਰਾਨ ਮੁਕਾਬਲਾ...
Advertisement

ਜੰਮੂ, 18 ਜੁਲਾਈਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਚਾਰ ਅਤਿਵਾਦੀ ਮਾਰੇ ਗਏ। ਸੋਮਵਾਰ ਰਾਤ ਨੂੰ ਸੁਰਨਕੋਟ ਦੇ ਸਿੰਧਰਾ ਟਾਪ ਇਲਾਕੇ 'ਚ ਫ਼ੌਜ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਤ੍ਰਿਨੇਤ-2 ਚਲਾਇਆ ਤੇ ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਮੰਗਲਵਾਰ ਸਵੇਰੇ ਕਰੀਬ 5 ਵਜੇ ਮੁਕਾਬਲਾ ਮੁੜ ਸ਼ੁਰੂ ਹੋਇਆ, ਜਿਸ 'ਚ ਚਾਰ ਅਤਿਵਾਦੀ ਮਾਰੇ ਗਏ। ਮੌਕੇ ਤੋਂ ਚਾਰ ਏਕੇ-47 ਰਾਈਫਲਾਂ, ਦੋ ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਅਤਿਵਾਦੀਆਂ ਦੀ ਮੌਤ ਨਾਲ ਰਾਜੌਰੀ ਅਤੇ ਪੁਣਛ ਖੇਤਰਾਂ ਵਿੱਚ ਵੱਡੀਆਂ ਅਤਿਵਾਦੀ ਘਟਨਾਵਾਂ ਟਲ ਗਈਆਂ ਹਨ। ਸੂਤਰਾਂ ਮੁਤਾਬਕ ਹਾਲ ਵੀ ਅਪਰੇਸ਼ਨ ਜਾਰੀ ਹੈ।

Advertisement

 

 

Advertisement
Tags :
‘ਤ੍ਰਿਨੇਤ’ਅਤਿਵਾਦੀਅਪਰੇਸ਼ਨਕਸ਼ਮੀਰਜੰਮੂਜਾਰੀਪੁਣਛਮਾਰੇਮੁਕਾਬਲੇ