ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਸ਼ੰਕਰ ਵੱਲੋਂ ਮਾਸਕੋ ’ਚ ਰੂਸੀ ਹਮਰੁਤਬਾ ਨਾਲ ਮੁਲਾਕਾਤ

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ; ਆਗਾਮੀ ਸਿਖ਼ਰ ਸੰਮੇਲਨ ਤੋਂ ਪਹਿਲਾਂ ਮਾਸਕੋ ’ਚ ਕੲੀ ਏਜੰਡੇ ਵਿਚਾਰੇ
ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਹੱਥ ਮਿਲਾਉਂਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੁਵੱਲੇ ਸਬੰਧਾਂ ’ਤੇ ਚਰਚਾ ਕਰਨ ਅਤੇ ਸਾਲ ਦੇ ਅਖ਼ੀਰ ’ਚ ਹੋਣ ਵਾਲੇ ਸਾਲਾਨਾ ਸਿਖ਼ਰ ਸੰਮੇਲਨ ਦੀ ਤਿਆਰੀ ਲਈ ਅੱਜ ਇੱਥੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ।

ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਅੱਜ ਦੀ ਮੀਟਿੰਗ ਨੇ ਸਾਨੂੰ ਨਾ ਸਿਰਫ਼ ਆਪਣੇ ਸਿਆਸੀ ਸਬੰਧਾਂ ’ਤੇ ਚਰਚਾ ਕਰਨ ਦਾ, ਬਲਕਿ ਸਾਡੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਦਾ ਵੀ ਮੌਕਾ ਦਿੱਤਾ ਹੈ। ਇਸ ਲਈ ਮੈਂ ਸਿਆਸਤ, ਵਪਾਰ, ਆਰਥਿਕ ਨਿਵੇਸ਼, ਰੱਖਿਆ, ਵਿਗਿਆਨ ਅਤੇ ਤਕਨਾਲੋਜੀ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਲੋਕਾਂ ਦੇ ਆਪਸੀ ਸਬੰਧ ਮਜ਼ਬੂਤ ਹੋਣ ਦੀ ਉਮੀਦ ਕਰਦਾ ਹਾਂ।’’

Advertisement

ਉਨ੍ਹਾਂ ਕਿਹਾ, ‘‘ਸਾਡੇ ਨੇਤਾ ਪਿਛਲੇ ਸਾਲ ਜੁਲਾਈ ’ਚ 22ਵੇਂ ਸਾਲਾਨਾ ਸਿਖ਼ਰ ਸੰਮੇਲਨ ਲਈ ਮਿਲੇ ਸੀ ਅਤੇ ਇਸ ਤੋਂ ਬਾਅਦ ਕਜ਼ਾਨ ’ਚ ਮਿਲੇ ਸੀ। ਹੁਣ ਅਸੀਂ ਸਾਲ ਦੇ ਅਖ਼ੀਰ ’ਚ ਹੋਣ ਵਾਲੇ ਸਾਲਾਨਾ ਸਿਖ਼ਰ ਸੰਮੇਲਨ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਹਮੇਸ਼ਾ ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸਾਡਾ ਮਾਰਗਦਰਸ਼ਨ ਕੀਤਾ ਹੈ।’’

ਰੂਸੀ ਵਿਦੇਸ਼ ਮੰਤਰਾਲੇ ਮੁਤਾਬਿਕ ਦੋਵੇਂ ਮੁਲਕ ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੌਜੂਦਾ ਅਤੇ ਭਵਿੱਖੀ ਮੌਕਿਆਂ ’ਤੇ ਵਿਸ਼ੇਸ਼ ਧਿਆਨ ਦੇਣਗੇ।

ਮੰਤਰਾਲੇ ਨੇ ਕਿਹਾ, ‘‘ਮੀਟਿੰਗ ਦਾ ਏਜੰਡਾ ਟਰਾਂਸਪੋਰਟ, ਸਾਜ਼ੋ-ਸਾਮਾਨ, ਬੈਂਕਿੰਗ ਅਤੇ ਵਿੱਤੀ ਸੰਪਰਕ ਨੂੰ ਸੁਵਿਧਾਜਨਕ ਬਣਾਉਣ ’ਤੇ ਕੇਂਦਰਿਤ ਰਹੇਗਾ, ਜੋ ਵਿਰੋਧੀ ਦੇਸ਼ਾਂ ਦੇ ਕਿਸੇ ਵੀ ਪ੍ਰਤੀਕੂਲ ਦਬਾਅ ਤੋਂ ਮੁਕਤ ਹਨ, ਨਾਲ ਹੀ ਆਪਸੀ ਸਮਝੌਤੇ ਵਿੱਚ ਰਾਸ਼ਟਰੀ ਮੁਦਰਾਵਾਂ ਦੀ ਵਰਤੋਂ ਨੂੰ ਵਧਾਉਣ ’ਤੇ ਵੀ ਧਿਆਨ ਦਿੱਤਾ ਜਾਵੇਗਾ।’’

ਇਸ ਵਿੱਚ ਕਿਹਾ ਗਿਆ ਹੈ ਕਿ ਆਵਾਜਾਈ, ਊਰਜਾ, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਵੀ ਏਜੰਡੇ ’ਤੇ ਹੋਵੇਗਾ।

ਜੈਸ਼ੰਕਰ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਸਾਮਾਨਾਂ ’ਤੇ ਟੈਰਿਫ ਨੂੰ ਦੁੱਗਣਾ ਕਰਕੇ ਕੁੱਲ 50 ਫ਼ੀਸਦੀ ਕਰਨ ਤੋਂ ਬਾਅਦ ਭਾਰਤ-ਅਮਰੀਕਾ ਸਬੰਧ ਤਣਾਅਪੂਰਨ ਹੋ ਗਏ ਹਨ। ਇਸ ਟੈਰਿਫ ਵਿੱਚ ਰੂਸੀ ਕੱਚੇ ਤੇਲ ਦੀ ਖਰੀਦ ’ਤੇ 25 ਫ਼ੀਸਦੀ ਵਾਧੂ ਡਿਊਟੀ ਵੀ ਸ਼ਾਮਲ ਹੈ।

ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਨੇ ਜੈਸ਼ੰਕਰ ਦੀ ਮਾਸਕੋ ਫੇਰੀ ’ਤੇ ਕਿਹਾ, ‘‘ਇਸ ਦੌਰੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਸਮੇਂ ਦੀ ਪਰਖ ਤੋਂ ਪਰਖੀ ਗਈ ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨਾ ਹੈ।’’

ਜੈਸ਼ੰਕਰ ਅਤੇ ਲਾਵਰੋਵ ਵੱਲੋਂ ਯੂਕਰੇਨ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਟਰੰਪ ਪ੍ਰਸ਼ਾਸਨ ਦੀ ਨਵੀਨਤਮ ਪਹਿਲਕਦਮੀ ’ਤੇ ਵੀ ਚਰਚਾ ਕਰਨ ਦੀ ਉਮੀਦ ਹੈ।

ਭਾਰਤ ਲਗਾਤਾਰ ਗੱਲਬਾਤ ਅਤੇ ਕੂਟਨੀਤੀ ਰਾਹੀਂ ਰੂਸ-ਯੂਕਰੇਨ ਟਕਰਾਅ ਨੂੰ ਖਤਮ ਕਰਨ ਦੀ ਮੰਗ ਕਰਦਾ ਰਿਹਾ ਹੈ।

 

 

Advertisement
Tags :
EAM JaishankarInternational NewsJaishankar meets Russian Foreign Ministerlatest punjabi newspunjabi tribune update