ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਜੈਸ਼ੰਕਰ
Indian foreign minister meets China's Xi
Advertisement
ਪੇਈਚਿੰਗ, 15 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ।
Advertisement
ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਵਫ਼ਦ ਵਿਚ ਸ਼ਾਮਲ ਸਨ, ਜਿਨ੍ਹਾਂ ਚੀਨੀ ਸਦਰ ਨਾਲ ਮੁਲਾਕਾਤ ਕੀਤੀ।
ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘"ਰਾਸ਼ਟਰਪਤੀ ਸ਼ੀ ਨੂੰ ਸਾਡੇ (ਭਾਰਤ-ਚੀਨ) ਦੁਵੱਲੇ ਸਬੰਧਾਂ ਦੇ ਹਾਲੀਆ ਵਿਕਾਸ ਬਾਰੇ ਜਾਣੂ ਕਰਵਾਇਆ।’’
ਜੈਸ਼ੰਕਰ ਨੇ ਪੋਸਟ ਦੇ ਨਾਲ ਇਕ ਤਸਵੀਰ ਵੀ ਟੈਗ ਕੀਤੀ, ਜਿਸ ਵਿਚ ਉਹ ਸ਼ੀ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। -ਰਾਇਟਰਜ਼
Advertisement