ਜੈਪੁਰ: ਸੜਕ ਹਾਦਸੇ ਵਿੱਚ ਚਾਰ ਦੀ ਮੌਤ
ਚੋਮੂ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਐੱਸ ਯੂ ਵੀ (SUV) ਦੇ ਤਿੰਨ ਮੋਟਰਸਾਈਕਲਾਂ ਨਾਲ ਟਕਰਾਉਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਰਾਮਪੁਰਾ...
Advertisement
ਚੋਮੂ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਐੱਸ ਯੂ ਵੀ (SUV) ਦੇ ਤਿੰਨ ਮੋਟਰਸਾਈਕਲਾਂ ਨਾਲ ਟਕਰਾਉਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਰਾਮਪੁਰਾ ਪੁਲੀਆ ਨੇੜੇ ਉਦੋਂ ਵਾਪਰਿਆ ਜਦੋਂ ਪੀੜਤ ਖਾਟੂ ਸ਼ਿਆਮਜੀ ਮੰਦਰ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸਨ।
ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਛੇ ਹੋਰਾਂ ਨੂੰ ਚੋਮੂ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਜੈਪੁਰ ਦੇ ਸਵਾਈ ਮਾਨ ਸਿੰਘ (SMS) ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਤਿੰਨ ਹੋਰ ਵਿਅਕਤੀ ਦਮ ਤੋੜ ਗਏ।
Advertisement
ਮ੍ਰਿਤਕਾਂ ਦੀ ਪਛਾਣ ਵੀਰੇਂਦਰ ਸ਼੍ਰੀਵਾਸਤਵ (55), ਸੁਨੀਲ ਸ਼੍ਰੀਵਾਸਤਵ (50), ਸ਼ਵੇਤਾ ਸ਼੍ਰੀਵਾਸਤਵ (26) ਅਤੇ ਉਸਦੇ ਪਤੀ ਲੱਕੀ ਸ਼੍ਰੀਵਾਸਤਵ (30) ਵਜੋਂ ਹੋਈ ਹੈ।
ਜ਼ਖ਼ਮੀਆਂ ਦਾ ਐੱਸ ਐੱਮ ਐੱਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਐੱਸ ਯੂ ਵੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੀਟੀਆਈ
Advertisement