ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਪੁਰ: ਰੇਲ ਦੀਆਂ ਪਟੜੀਆਂ ’ਤੇ ਥਾਰ ਗੱਡੀ ਚੜ੍ਹਾਉਣ ਵਾਲੇ ਖ਼ਿਲਾਫ਼ ਕੇਸ ਦਰਜ

ਰੇਲਵੇ ਸੁਰੱਖਿਆ ਪੁਲੀਸ ਨੇ ਗੱਡੀ ਵੀ ਜ਼ਬਤ ਕੀਤੀ
ਰੇਲ ਦੀਆਂ ਪਟੜੀਆਂ ’ਤੇ ਫਸੀ ਖੜ੍ਹੀ ਥਾਰ ਗੱਡੀ।
Advertisement

ਜੈਪੁਰ, 13 ਨਵੰਬਰ

ਰੇਲ ਦੀਆਂ ਪਟੜੀਆਂ ’ਤੇ ਅਣਅਧਿਕਾਰਤ ਤੌਰ ’ਤੇ ਮਹਿੰਦਰਾ ਦੀ ਥਾਰ ਗੱਡੀ ਚੜ੍ਹਾ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਨ ਦੇ ਕਥਿਤ ਦੋਸ਼ੀ ਖ਼ਿਲਾਫ਼ ਰੇਲਵੇ ਸੁਰੱਖਿਆ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਸ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੇ ਚਾਲਕ ਦੀ ਪਛਾਣ ਕਰ ਲਈ ਗਈ ਹੈ।

Advertisement

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰੇਲਵੇ ਸੁਰੱਖਿਆ ਬਲ ਵੱਲੋਂ ਰੇਲ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗੱਡੀ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਨਿਯਮਾਂ ਅਨੁਸਾਰ ਕਾਨੂੰਨ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਜੈਪੁਰ ਮੰਡਲ ਦੇ ਕਨਕਪੁਰਾ-ਧਾਨਕਿਆ ਰੇਲਵੇ ਸਟੇਸ਼ਨਾਂ ਵਿਚਾਲੇ ਦੀ ਹੈ। ਥਾਰ ਗੱਡੀ ਚਲਾ ਰਹੇ ਇਕ ਨੌਜਵਾਨ ਨੇ ਜਾਣਬੁੱਝ ਕੇ ਗੱਡੀ ਰੇਲਵੇ ਟਰੈਕ ’ਤੇ ਚੜ੍ਹਾ ਦਿੱਤੀ ਅਤੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਵਾਹਨ ਰੇਲ ਦੀਆਂ ਪਟੜੀਆਂ ਵਿਚਾਲੇ ਫਸ ਗਿਆ। ਇਸ ਦੌਰਾਨ ਇਕ ਮਾਲਗੱਡੀ ਆ ਰਹੀ ਸੀ, ਜਿਸ ਦੇ ਲੋਕੋ ਪਾਇਲਟ ਨੇ ਦੇਖਿਆ ਕਿ ਇੱਕ ਥਾਰ ਗੱਡੀ ਰੇਲਵੇ ਟਰੈਕ ’ਤੇ ਫਸੀ ਹੋਈ ਹੈ। ਉਸ ਨੇ ਚੌਕਸੀ ਦਿਖਾਉਂਦੇ ਹੋਏ ਮਾਲਗੱਡੀ ਨੂੰ ਨਿਸ਼ਚਿਤ ਦੂਰੀ ’ਤੇ ਰੋਕਿਆ ਅਤੇ ਵਾਕੀ-ਟਾਕੀ ਰਾਹੀਂ ਸਬੰਧਤ ਰੇਲ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਰੇਲਵੇ ਸੁਰੱਖਿਆ ਬਲ ਨੂੰ ਸੂਚਨਾ ਮਿਲਣ ਮਗਰੋਂ ਉਹ ਮੌਕੇ ’ਤੇ ਪੁੱਜੇ ਤਾਂ ਵਾਹਨ ਚਾਲਕ ਥਾਰ ਗੱਡੀ ਨੂੰ ਜਿਵੇਂ ਤਿਵੇਂ ਰੇਲ ਦੀਆਂ ਪਟੜੀਆਂ ’ਚੋਂ ਕੱਢ ਕੇ ਭੱਜਿਆ। ਪਿੱਛਾ ਕਰਨ ’ਤੇ ਉਹ ਲਗਪਗ ਚਾਰ ਕਿਲੋਮੀਟਰ ਦੂਰ ਗੱਡੀ ਛੱਡ ਕੇ ਭੱਜ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। -ਪੀਟੀਆਈ

Advertisement
Show comments