ਖਰਾਬ ਮੌਸਮ ਕਾਰਨ ਜਾਫਨਾ ਜਾ ਰਹੀ ਉਡਾਣ ਤਿਰੂਚਿਰਾਪੱਲੀ ਉਤਰੀ
Flight bound for Jaffna diverted to Tiruchirappalli due to bad weather ਇੱਥੋਂ ਅੱਜ ਜਾਫਨਾ ਜਾ ਰਹੀ ਇੱਕ ਉਡਾਣ ਨੂੰ ਖਰਾਬ ਮੌਸਮ ਕਾਰਨ ਤਿਰੂਚਿਰਾਪੱਲੀ ਵੱਲ ਮੋੜ ਦਿੱਤਾ ਗਿਆ। ਇੱਕ ਨਿੱਜੀ ਏਅਰਲਾਈਨ ਵਲੋਂ ਚਲਾਈ ਜਾਣ ਵਾਲੀ ਇਹ ਉਡਾਣ ਸਵੇਰੇ 10.20 ਵਜੇ ਰਵਾਨਾ...
Advertisement
Flight bound for Jaffna diverted to Tiruchirappalli due to bad weather ਇੱਥੋਂ ਅੱਜ ਜਾਫਨਾ ਜਾ ਰਹੀ ਇੱਕ ਉਡਾਣ ਨੂੰ ਖਰਾਬ ਮੌਸਮ ਕਾਰਨ ਤਿਰੂਚਿਰਾਪੱਲੀ ਵੱਲ ਮੋੜ ਦਿੱਤਾ ਗਿਆ। ਇੱਕ ਨਿੱਜੀ ਏਅਰਲਾਈਨ ਵਲੋਂ ਚਲਾਈ ਜਾਣ ਵਾਲੀ ਇਹ ਉਡਾਣ ਸਵੇਰੇ 10.20 ਵਜੇ ਰਵਾਨਾ ਹੋਈ ਸੀ ਅਤੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪਾਇਲਟ ਨੂੰ ਜਾਫਨਾ ਵਿੱਚ ਖਰਾਬ ਮੌਸਮ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਤਿਰੂਚਿਰਾਪੱਲੀ ਵੱਲ ਮੋੜ ਦਿੱਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਜਹਾਜ਼ ਸਾਰੇ ਯਾਤਰੀਆਂ ਨਾਲ ਤਿਰੂਚਿਰਾਪੱਲੀ ਵਿੱਚ ਸੁਰੱਖਿਅਤ ਉਤਰ ਗਿਆ ਹੈ। ਜਾਫਨਾ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਉਡਾਣ ਦੁਬਾਰਾ ਭੇਜੀ ਜਾਵੇਗੀ।’ ਇਸ ਉਡਾਣ ਵਿਚ 44 ਯਾਤਰੀ ਸਵਾਰ ਸਨ। ਪੀ.ਟੀ.ਆਈ.
Advertisement
Advertisement
