ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਹ ਐਗਜ਼ਿਟ ਪੋਲ ਨਹੀਂ ‘ਮੋਦੀ ਮੀਡੀਆ ਪੋਲ’ ਹੈ: ਰਾਹੁਲ ਗਾਂਧੀ

ਸਿੱਧੂ ਮੂਸੇਵਾਲਾ ਦੇ ਗੀਤ ਦਾ ਹਵਾਲਾ ਦਿੰਦਿਆਂ ‘ਇੰਡੀਆ’ ਗੱਠਜੋੜ ਨੂੰ 295 ਸੀਟਾਂ ਮਿਲਣ ਦਾ ਕੀਤਾ ਦਾਅਵਾ
ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 2 ਜੂਨ

ਕਾਂਗਰਸ ਨੇ ਐਗਜ਼ਿਟ ਪੋਲ ਨੂੰ ਅੱਜ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਚੋਣਾਂ ਵਿੱਚ ਧਾਂਦਲੀ ਨੂੰ ਸਹੀ ਠਹਿਰਾਉਣ ਵਾਸਤੇ ‘ਜਾਣਬੁੱਝ ਕਿ ਕੀਤੀ ਗਈ ਕੋਸ਼ਿ਼ਸ਼’ ਅਤੇ ‘ਇੰਡੀਆ’ ਗੱਠਜੋੜ ਦੇ ਕਾਰਕੁਨਾਂ ਦਾ ਮਨੋਬਲ ਘੱਟ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਡੇ ਜਾ ਰਹੇ ‘ਮਨੋਵਿਗਿਆਨਕ ਖੇਡ’ ਦਾ ਹਿੱਸਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਦੱਸਿਆ। ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਇਕ ਮੀਟਿੰਗ ਕਰਨ ਮਗਰੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਨੂੰ ਐਗਜ਼ਿਟ ਪੋਲ ਨਹੀਂ ਕਿਹਾ ਜਾਂਦਾ ਬਲਕਿ ਇਸ ਦਾ ਨਾਮ ‘ਮੋਦੀ ਮੀਡੀਆ ਪੋਲ’ ਹੈ। ਇਹ ਮੋਦੀ ਜਾ ਦਾ ਪੋਲ ਹੈ, ਇਹ ਉਨ੍ਹਾਂ ਦੀ ਕਲਪਨਾ ਵਾਲਾ ਪੋਲ ਹੈ।’’ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਤੁਸੀਂ ਸਿੱਧੂ ਮੂਸੇਵਾਲਾ ਦਾ ‘295’ ਗੀਤਾ ਸੁਣਿਆ ਹੈ? ਇਸ ਵਾਸਤੇ 295।’’

Advertisement

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਸਰਕਾਰ ਦੇ 100 ਦਿਨਾ ਏਜੰਡੇ ਦੀ ਸਮੀਖਿਆ ਕਰਨ ਲਈ ਇਕ ਲੰਬਾ ਵਿਚਾਰ-ਮੰਥਨ ਸੈਸ਼ਨ ਕਰਨ ਸਣੇ ਕਈ ਬੈਠਕਾਂ ਕਰਨ ਲਈ ਵੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਇਹ ਅਫ਼ਸਰਸ਼ਾਹੀ ਅਤੇ ਪ੍ਰਸ਼ਾਸਨਿਕ ਤੰਤਰ ਨੂੰ ਇਕ ਸੰਕੇਤ ਭੇਜਣ ਵਾਸਤੇ ‘ਦਬਾਅ ਬਣਾਉਣ ਦਾ ਤਰੀਕਾ’ ਹੈ ਕਿ ਉਹ ਸੱਤਾ ਵਿੱਚ ਪਰਤ ਰਹੇ ਹਨ। -ਪੀਟੀਆਈ

Advertisement
Show comments