ਇਸਰੋ-ਨਾਸਾ ਨੇ ਰਲ ਕੇ ਪੁਲਾੜ ’ਚ ਭੇਜਿਆ ‘ਨਿਸਾਰ’
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚਾਲੇ ਭਾਈਵਾਲੀ ਤਹਿਤ ਅੱਜ ਜੀਐੱਸਐੱਲਵੀ ਰਾਕੇਟ ਰਾਹੀਂ ਸੈਟੇਲਾਈਟ ‘ਨਿਸਾਰ’ ਨੂੰ ਪੰਧ ’ਤੇ ਸਥਾਪਤ ਕਰ ਦਿੱਤਾ ਗਿਆ। ਪ੍ਰਿਥਵੀ ਦੇ ਨਿਰੀਖਣ ਵਾਲੇ ਇਸ ਸੈਟੇਲਾਈਟ ਨੂੰ ਦੋਵੇਂ ਪੁਲਾੜ ਏਜੰਸੀਆਂ ਨੇ ਸਾਂਝੇ ਤੌਰ ’ਤੇ...
Advertisement
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚਾਲੇ ਭਾਈਵਾਲੀ ਤਹਿਤ ਅੱਜ ਜੀਐੱਸਐੱਲਵੀ ਰਾਕੇਟ ਰਾਹੀਂ ਸੈਟੇਲਾਈਟ ‘ਨਿਸਾਰ’ ਨੂੰ ਪੰਧ ’ਤੇ ਸਥਾਪਤ ਕਰ ਦਿੱਤਾ ਗਿਆ। ਪ੍ਰਿਥਵੀ ਦੇ ਨਿਰੀਖਣ ਵਾਲੇ ਇਸ ਸੈਟੇਲਾਈਟ ਨੂੰ ਦੋਵੇਂ ਪੁਲਾੜ ਏਜੰਸੀਆਂ ਨੇ ਸਾਂਝੇ ਤੌਰ ’ਤੇ ਵਿਕਸਤ ਕੀਤਾ ਹੈ। ਇਸਰੋ ਦੇ ਜੀਐੱਸਐੱਲਵੀ ਐੱਫ-16 ਨੇ ਕਰੀਬ 19 ਮਿੰਟ ਦੀ ਉਡਾਣ ਅਤੇ 745 ਕਿਲੋਮੀਟਰ ਦੀ ਦੂਰੀ ’ਤੇ ਨਿਸਾਰ (ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਡਾਰ) ਸੈਟੇਲਾਈਟ ਨੂੰ ਸੂਰਜੀ ਸਿੰਕ੍ਰੋਨੋਸ ਪੋਲਰ ਆਰਬਿਟ ’ਚ ਸਥਾਪਤ ਕਰ ਦਿੱਤਾ। ਨਿਸਾਰ ਸੈਟੇਲਾਈਟ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੋ ਪੁਲਾੜ ਏਜੰਸੀਆਂ ਵਿਚਕਾਰ ਮਨੁੱਖੀ ਪ੍ਰਤਿਭਾ ਅਤੇ ਸਾਫਟਵੇਅਰ ਤੇ ਹਾਰਡਵੇਅਰ ਦੇ ਆਦਾਨ-ਪ੍ਰਦਾਨ ਦਾ ਸੁਮੇਲ ਹੈ। ਸੈਟੇਲਾਈਟ ਜੰਗਲਾਂ ’ਤੇ ਮੌਸਮੀ ਤਬਦੀਲੀਆਂ ਕਾਰਨ ਪੈ ਰਹੇ ਅਸਰ, ਹਿਮਾਲਿਆ ਤੇ ਅੰਟਾਰਕਟਿਕਾ, ਉੱਤਰੀ ਤੇ ਦੱਖਣੀ ਧਰੁਵਾਂ ਵਿੱਚ ਪਹਾੜੀਆਂ ’ਚ ਬਦਲਾਅ ਅਤੇ ਗਲੇਸ਼ੀਅਰਾਂ ਦੀਆਂ ਹਰਕਤਾਂ ਦਾ ਅਧਿਐਨ ਕਰਨ ਦੇ ਯੋਗ ਹੋਵੇਗਾ।
Advertisement
Advertisement