Israeli airstrikes; ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਅੱਠ ਹਲਾਕ
ਕਾਹਿਰਾ, 15 ਮਾਰਚ ਗਾਜ਼ਾ ਪੱਟੀ (Gaza Strip) ਵਿੱਚ ਇਜ਼ਰਾਇਲੀ ਹਵਾਈ (Israeli airstrikes) ਹਮਲਿਆਂ ਵਿੱਚ ਘੱਟੋ-ਘੱਟ ਅੱਠ ਜਣੇ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਸਥਾਨਕ ਰਿਪੋਰਟਰ ਵੀ ਸ਼ਾਮਲ ਹੈ। ਫਲਸਤੀਨੀ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ਿਆਈ ਹਸਪਤਾਲ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ...
Advertisement
ਕਾਹਿਰਾ, 15 ਮਾਰਚ
ਗਾਜ਼ਾ ਪੱਟੀ (Gaza Strip) ਵਿੱਚ ਇਜ਼ਰਾਇਲੀ ਹਵਾਈ (Israeli airstrikes) ਹਮਲਿਆਂ ਵਿੱਚ ਘੱਟੋ-ਘੱਟ ਅੱਠ ਜਣੇ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਸਥਾਨਕ ਰਿਪੋਰਟਰ ਵੀ ਸ਼ਾਮਲ ਹੈ। ਫਲਸਤੀਨੀ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ਿਆਈ ਹਸਪਤਾਲ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉੱਤਰੀ ਸ਼ਹਿਰ ਬੇਤ ਲਾਹੀਆ ਦੇ ਇੱਕ ਹੀ ਖੇਤਰ ਵਿੱਚ ਹੋਏ ਦੋ ਹਵਾਈ ਹਮਲਿਆਂ ਵਿੱਚ ਜਾਨ ਗੁਆਉਣ ਵਾਲੇ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਉੱਤਰੀ ਗਾਜ਼ਾ ਵਿੱਚ ਐਮਰਜੈਂਸੀ ਸੇਵਾਵਾਂ ਦੇ ਮੁਖੀ ਫਰੇਸ ਅਵਾਦ ਨੇ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਸਥਾਨਕ ਪੱਤਰਕਾਰ ਮਹਿਮੂਦ ਇਸਲਾਮ ਵਜੋਂ ਕੀਤੀ ਹੈ। ਉਹ ਡਰੋਨ ਉਡਾ ਰਿਹਾ ਸੀ। -ਏਪੀ
Advertisement
Advertisement