ਇਜ਼ਰਾਈਲ ਜ਼ੁਲਮ ਢਾਹ ਰਿਹਾ ਹੈ ਤੇ ਭਾਰਤ ਸਰਕਾਰ ਚੁੱਪ ਹੈ: ਪ੍ਰਿਯੰਕਾ
ਇਸ ਦਾ ਜਵਾਬ ਦਿੰਦਿਆਂ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਰੁਵੇਨ ਆਜ਼ਾਰ ਨੇ ਪ੍ਰਿਯੰਕਾ ਦੀਆਂ ਟਿੱਪਣੀਆਂ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਹਮਾਸ ਗਲਤ ਅੰਕੜੇ ਦੇ ਕੇ ਗੁਮਰਾਹ ਕਰ ਰਿਹਾ ਹੈ ਜਦਕਿ ਇਜ਼ਰਾਈਲ ਨੇ ਗਾਜ਼ਾ ਵਿਚ 20 ਲੱਖ ਟਨ ਭੋਜਨ ਪਹੁੰਚਾਇਆ ਹੈ ਤੇ ਹਮਾਸ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਵਿਚ ਗਾਜ਼ਾ ਦੀ ਆਬਾਦੀ ਵਿਚ ਬਹੁਤ ਵਾਧਾ ਹੋਇਆ ਹੈ ਤੇ ਉਥੇ ਕੋਈ ਨਸਲਕੁਸ਼ੀ ਨਹੀਂ ਹੋਈ। ਪੀਟੀਆਈ
ਇਜ਼ਰਾਈਲ ਵੱਲੋਂ ਰਾਤ ਵੇਲੇ ਗਾਜ਼ਾ ’ਤੇ ਬੰਬਾਰੀ
ਕਾਹਿਰਾ: ਇਜ਼ਰਾਇਲੀ ਜਹਾਜ਼ਾਂ ਅਤੇ ਟੈਂਕਾਂ ਨੇ ਰਾਤੋ-ਰਾਤ ਗਾਜ਼ਾ ਸ਼ਹਿਰ ਦੇ ਪੂਰਬੀ ਇਲਾਕਿਆਂ ’ਤੇ ਬੰਬਾਰੀ ਕੀਤੀ ਜਿਸ ਕਾਰਨ 11 ਵਿਅਕਤੀ ਮਾਰੇ ਗਏ। ਦੂਜੇ ਪਾਸੇ ਹਮਾਸ ਆਗੂ ਖ਼ਲੀਲ ਅਲ-ਹਯਾ ਅਮਰੀਕਾ ਦੀ ਜੰਗਬੰਦੀ ਯੋਜਨਾ ਤਹਿਤ ਗੱਲਬਾਤ ਕਰਨ ਲਈ ਕਾਹਿਰਾ ਜਾਣਗੇ ਕਿਉਂਕਿ ਕਤਰ ਵਿੱਚ ਅਸਿੱਧੀ ਗੱਲਬਾਤ ਜੁਲਾਈ ਦੇ ਅਖੀਰ ਵਿੱਚ ਟੁੱਟ ਗਈ ਸੀ। ਇਹ ਗੱਲਬਾਤ ਦਹਿਸ਼ਤਗਰਦ ਸਮੂਹ ਹਮਾਸ ਵਲੋਂ ਦੋਸ਼ ਲਾਉਣ ਤੋਂ ਬਾਅਦ ਅੱਗੇ ਨਹੀਂ ਵਧੀ। ਉਨ੍ਹਾਂ ਦੋਸ਼ ਲਾਏ ਸਨ ਕਿ 60 ਦਿਨਾਂ ਦੀ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਅਮਰੀਕੀ ਪ੍ਰਸਤਾਵ ਅਨੁਸਾਰ ਕੰਮ ਨਹੀਂ ਹੋਇਆ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗਾਜ਼ਾ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ। -ਰਾਇਟਰਜ਼