ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੀ ਦਲਿਤਾਂ, ਆਦਿਵਾਸੀਆਂ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ’ਚ ਡਟਣਾ ‘anti-national’ ਹੈ: ਮੇਧਾ ਪਾਟਕਰ

Is working for Dalits, farmers 'anti-national': Medha Patkar slams BJP MPs over meeting walkout; ਸਮਾਜ ਸੇਵੀ ਕਾਰਕੁਨ ਨੇ  meeting ’ਚੋਂ walkout ਲਈ ਭਾਜਪਾ ਸੰਸਦ ਮੈਂਬਰਾਂ ਦੀ ਨਿਖੇਧੀ ਕੀਤੀ
Advertisement
ਨਵੀਂ ਦਿੱਲੀ, 2 ਜੁਲਾਈ
ਸਮਾਜਿਕ ਕਾਰਕੁਨ Medha Patkar  ਮੇਧਾ ਪਾਟਕਰ ਨੇ ਸੰਸਦੀ ਕਮੇਟੀ ਦੀ ਮੀਟਿੰਗ ’ਚ ਉਨ੍ਹਾਂ ਨੂੰ ਬੁਲਾਏ ਜਾਣ ਮਗਰੋਂ ਭਾਜਪਾ ਸੰਸਦ ਮੈਂਬਰਾਂ ਵੱਲੋਂ ਮੀਟਿੰਗ ’ਚੋਂ ਬਾਹਰ ਜਾਣ ਦੇ ਇੱਕ ਦਿਨ ਬਾਅਦ ਅੱਜ ਮੋੜਵਾਂ ਹਮਲਾ ਕਰਦਿਆਂ ਕਿ ਸਵਾਲ ਕੀਤਾ ਕਿ ਕੀ ਦਲਿਤਾਂ, ਆਦਿਵਾਸੀਆਂ, ਕਿਸਾਨਾਂ ਤੇ ਮਜ਼ਦੂਰਾਂ Dalits, Adivasis, farmers and labourers  ਦੇ ਹੱਕ ’ਚ ਡਟਣਾ ਹੁਣ ‘ਦੇਸ਼ ਵਿਰੋਧੀ’ "anti-national" ਮੰਨਿਆ ਜਾਵੇਗਾ।
ਦੱਸਣਯੋਗ ਹੈ ਕਿ  ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸੰਸਦੀ ਸਥਾਈ ਕਮੇਟੀ ਦੀ   land acquisition law   ਜ਼ਮੀਨ ਪ੍ਰਾਪਤੀ ਐਕਟ ਲਾਗੂ ਕਰਨ ਬਾਰੇ ਚਰਚਾ ਕਰਨ ਲਈ ਮੰਗਲਵਾਰ ਨੂੰ ਸੱਦੀ ਮੀਟਿੰਗ ਅਚਾਨਕ ਮੀਟਿੰਗ ਖਤਮ ਹੋ ਗਈ ਸੀ ਕਿਉਂਕਿ ਭਾਜਪਾ ਸੰਸਦ ਮੈਂਬਰਾਂ ਨੇ ਪਾਟਕਰ ਜਿਨ੍ਹਾਂ ਨੇ ‘ਨਰਮਦਾ ਬਚਾਓ ਅੰਦੋਲਨ’   Narmada Bachao Andolan  ਦੇ ਬੈਨਰ ਹੇਠ ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ   Sardar Sarovar Dam ਦੀ ਉਚਾਈ ਵਧਾਉਣ ਖ਼ਿਲਾਫ਼ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ, ਨੂੰ ਸੁਣਨ ਦੇ ਪੈਨਲ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ।

ਕਾਂਗਰਸ ਸੰਸਦ ਮੈਂਬਰ ਸਪਤਾਗਿਰੀ ਸ਼ੰਕਰ ਉਲਕਾ ਦੀ ਅਗਵਾਈ ਵਾਲੇ ਪੈਨਲ ਨੇ ਪਾਟਕਰ ਨੂੰ 2013 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸੱਤਾ ਵਿੱਚ ਹੋਣ ਸਮੇਂ ਸੰਸਦ ਵੱਲੋਂ ਬਣਾਇਆ land acquisition law ਲਾਗੂ ਕਰਨ ਅਤੇ ਇਸ ਦੇ ਅਸਰਦਾਰ ਹੋਣ ਬਾਰੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਮੀਟਿੰਗ ’ਚ ਬੁਲਾਇਆ ਸੀ।   ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਸੰਸਦ ਮੈਂਬਰ ਪਰਸ਼ੋਤਮ ਰੁਪਾਲਾ ਨਾਲ ਉਨ੍ਹਾਂ ਦੀ ਪਾਰਟੀ ਦੇ ਹੋਰ ਕਾਨੂੰਨਸਾਜ਼ ਮੀਟਿੰਗ ਤੋਂ ਬਾਹਰ ਚਲੇ ਗਏ ਸਨ ਅਤੇ ਕੁਝ ਨੇ ਪਾਟਕਰ ਨੂੰ ‘ਦੇਸ਼ ਵਿਰੋਧੀ’ ਕਰਾਰ ਦਿੱਤਾ। ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪਾਕਿਸਤਾਨ ਤੋਂ ਆਗੂਆਂ ਨੂੰ ਵੀ ਅਜਿਹੀ ਮੀਟਿੰਗ ਵਿੱਚ ਬੁਲਾਇਆ ਜਾ ਸਕਦਾ ਹੈ।

ਉਕਤ ਘਟਨਾਕ੍ਰਮ ਦੇ ਸਬੰਧ ’ਚ ਮੇਧਾ ਪਾਟਕਰ ਨੇ ਕਿਹਾ , ‘‘ਦੇਸ਼ ਵਿਰੋਧੀ ਹੋਣ ਦਾ ਦੋਸ਼ ਕੀ ਹੈ? ਅਸੀਂ ਦਲਿਤਾਂ, ਆਦਿਵਾਸੀਆਂ, ਕਿਸਾਨਾਂ , ਮਜ਼ਦੂਰਾਂ ਲਈ ਕੰਮ ਕਰ ਰਹੇ ਹਾਂ।  ..... ਕੀ ਇਹ ਕੋਈ ਦੇਸ਼ ਵਿਰੋਧੀ ਗੱਲ ਹੈੈ?  ਕਾਨੂੰਨ ਅਤੇ ਸੰਵਿਧਾਨ ਤਹਿਤ ਉਨ੍ਹਾਂ ਦੇ ਅਧਿਕਾਰਾਂ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ, ਜੋ ਕਿ ਸੰਵਿਧਾਨਕ ਅਧਿਕਾਰਾਂ ਤੋਂ ਉੱਪਰ ਹਨ।
ਉਨ੍ਹਾਂ ਕਿਹਾ, ‘‘ਅਤੇ ਇੱਥੋਂ ਤੱਕ ਕਿ ਜੇਕਰ ਅਸੀਂ ਜੋ ਕੁਝ ਕਹਿ ਰਹੇ ਹਾਂ, ਉਹ ਗਲਤ ਹੈ ਤਾਂ ਉਹ ਵੀ ਇਸ ਦਾ ਵਿਰੋਧ ਕਰ ਸਕਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ‘ਦੇਸ਼ ਵਿਰੋਧੀ’ ਜਾਂ ‘ਸ਼ਹਿਰੀ ਨਕਸਲੀ’ urban naxals ਆਖ ਸਕਦੇ ਹਨ। ਇਸ ਜਮਹੂਰੀ ਪ੍ਰਕਿਰਿਆ ’ਚ ਸੰਸਦੀ ਸਥਾਈ ਕਮੇਟੀ ਦੀ ਕਾਰਵਾਈ ਵੀ ਸ਼ਾਮਲ ਹੈ।’’ -ਪੀਟੀਆਈ
Advertisement
Advertisement