ਆਇਰਲੈਂਡ: ਭਾਰਤੀਆਂ ’ਤੇ ਹਮਲੇ ਮਗਰੋਂ ਐਡਵਾਈਜ਼ਰੀ ਜਾਰੀ
ਆਇਰਲੈਂਡ ਸਥਿਤ ਭਾਰਤੀ ਅੰਬੈਸੀ ਨੇ ਰਾਜਧਾਨੀ ਡਬਲਿਨ ਵਿੱਚ ਭਾਰਤੀ ਨਾਗਿਰਕਾਂ ’ਤੇ ਹੋਏ ਨਸਲੀ ਹਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਅੰਬੈਸੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਖ਼ਾਸ ਕਰ ਸੁੰਨ-ਸਾਨ ਇਲਾਕਿਆਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ...
Advertisement
ਆਇਰਲੈਂਡ ਸਥਿਤ ਭਾਰਤੀ ਅੰਬੈਸੀ ਨੇ ਰਾਜਧਾਨੀ ਡਬਲਿਨ ਵਿੱਚ ਭਾਰਤੀ ਨਾਗਿਰਕਾਂ ’ਤੇ ਹੋਏ ਨਸਲੀ ਹਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਅੰਬੈਸੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਖ਼ਾਸ ਕਰ ਸੁੰਨ-ਸਾਨ ਇਲਾਕਿਆਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਹ ਐਡਵਾਈਜ਼ਰੀ 19 ਜੁਲਾਈ ਨੂੰ ਡਬਲਿਨ ਦੇ ਟਲਾਗ਼ਟ ਉਪ ਨਗਰ ਦੇ ਪਾਰਕਿਹੱਲ ਰੋਡ ’ਤੇ 40 ਸਾਲਾ ਭਾਰਤੀ ’ਤੇ ਹੋਏ ਹਮਲੇ ਮਗਰੋਂ ਜਾਰੀ ਕੀਤੀ ਗਈ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਨੂੰ ਬੇਵਜ੍ਹਾ ਤੇ ਨਸਲੀ ਹਿੰਸਾ ਕਰਾਰ ਦਿੱਤਾ ਹੈ। ਆਇਰਲੈਂਡ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਆਇਰਲੈਂਡ ਵਿੱਚ ਰਾਜਦੂਤ ਅਖ਼ਿਲੇਸ਼ ਮਿਸ਼ਰਾ ਨੇ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਅੰਬੈਸੀ ਨੇ ਇਸ ਸਬੰਧੀ ਸੰਪਰਕ ਕਰਨ ਲਈ ਮੋਬਾਈਲ 0899423734 ਅਤੇ ਈਮੇਲ cons.dublin@mea.gov.in ਵੀ ਜਾਰੀ ਕੀਤਾ ਹੈ।
Advertisement
Advertisement