ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸੀ ਕੰਪਨੀਆਂ ਨੂੰ ਪੁਲਾੜ ’ਚ ਨਿਵੇਸ਼ ਕਰਨ ਦਾ ਸੱਦਾ

ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ...
Advertisement

ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਭਾਰਤ-ਰੂਸ ਦੇ ਦਹਾਕਿਆਂ ਪੁਰਾਣੇ ਪੁਲਾੜ ਸਹਿਯੋਗ ਤੇ ਗਗਨਯਾਨ ਵਿਚ ਸਾਂਝੇਦਾਰੀ ਨੂੰ ਵੀ ਯਾਦ ਕੀਤਾ।

ਇਹ ਸਮਾਗਮ 23 ਅਗਸਤ, 2023 ਨੂੰ ਚੰਦਰਯਾਨ-3 ਮਿਸ਼ਨ ਤਹਿਤ ਚੰਨ ’ਤੇ ਪ੍ਰਗਿਆਨ ਰੋਵਰ ਦੀ ਤਾਇਨਾਤੀ ਦੀ ਵਰ੍ਹੇਗੰਢ ’ਤੇ ਕਰਵਾਇਆ ਗਿਆ। ਭਾਰਤ ਅਤੇ ਮਾਸਕੋ ਦਰਮਿਆਨ ਦਹਾਕਿਆਂ ਦੇ ਪੁਲਾੜ ਸਹਿਯੋਗ ਨੂੰ ਯਾਦ ਕਰਦਿਆਂ ਰਾਜਦੂਤ ਨੇ ਕਿਹਾ ਕਿ 1975 ਵਿੱਚ ਸੋਵੀਅਤ ਰਾਕੇਟ ਜ਼ਰੀਏ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰੀਆਭੱਟ ਪੁਲਾੜ ਵਿਚ ਭੇਜਿਆ ਸੀ। ਇਸ ਸਮਾਗਮ ਵਿੱਚ ਰੂਸ ਦੇ ਪੁਲਾੜ ਸੰਗਠਨ ਰੋਸਕੋਸਮੌਸ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋਸਕੋਸਮੌਸ ਇਸ ਵੇਲੇ ਇਸਰੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Advertisement

Advertisement
Show comments