ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਮੇਂ ਸਿਰ ਹੁੰਦੀ ਸੀ ਹਾਦਸਾਗ੍ਰਸਤ ਡਰੀਮਲਾਈਨਰ ਦੀ ਜਾਂਚ: ਏਅਰ ਇੰਡੀਆ ਸੀਈਓ

Air India CEO says crashed Dreamliner was well-maintained, undergone last major check in Jun 2023
Advertisement

ਮੁੰਬਈ, 19 ਜੂਨ

ਏਅਰ ਇੰਡੀਆ ਦੇ ਸੀਈਓ ਤੇ ਐੱਮਡੀ ਕੈਂਪਬੈਲ ਵਿਲਸਨ ਨੇ ਅੱਜ ਕਿਹਾ ਅਹਿਮਦਾਬਾਦ ਵਿਚ 12 ਜੂਨ ਨੂੰ ਹਾਦਸਾਗ੍ਰਸਤ ਹੋਏ ਬੋਇੰਗ 787-8 ਡਰੀਮਲਾਈਨਰ ਦੀ ‘ਸਾਂਭ ਸੰਭਾਲ’ ਤੇ ਲੋੜੀਂਦੀ ਜਾਂਚ ਸਮੇਂ ਸਿਰ ਹੁੰਦੀ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਦੀ ਪ੍ਰਮੁੱਖ ਜਾਂਚ ਜੂਨ 2023 ਵਿਚ ਕੀਤੀ ਗਈ ਸੀ ਤੇ ਅਗਲੀ ਜਾਂਚ ਇਸ ਸਾਲ ਦਸੰਬਰ ਵਿਚ ਹੋਣੀ ਸੀ। ਵਿਲਸਨ ਨੇ ਏਅਰ ਇੰਡੀਆ ਰਾਹੀਂ ਸਫ਼ਰ ਕਰਦੇ ਯਾਤਰੀਆਂ ਨੂੰ ਇਕ ਸੁਨੇਹੇ ਵਿਚ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਲਈ ਏਅਰ ਇੰਡੀਆ ਦੇ ਕੌਮਾਂਤਰੀ ਅਪਰੇਸ਼ਨਾਂ ਵਿਚ 15 ਫੀਸਦ ਕਟੌਤੀ ਆਰਜ਼ੀ ਪੇਸ਼ਕਦਮੀ ਹੈ, ਜਿਸ ਨਾਲ ਸ਼ਾਇਦ ਏਅਰਲਾਈਨ ਦੇ ਕਸਟਮਰਾਂ ਦੀਆਂ ਯਾਤਰਾ ਯੋਜਨਾਵਾਂ ਅਸਰਅੰਦਾਜ਼ ਹੋ ਸਕਦੀਆਂ ਹਨ।

Advertisement

ਏਅਰ ਇੰਡੀਆ ਦੇ ਮੁਖੀ ਨੇ ਕਿਹਾ, ‘‘ਜਹਾਜ਼ ਦੀ ਨਿਯਮਤ ਜਾਂਚ ਸਮੇਂ ਸਿਰ ਕੀਤੀ ਗਈ ਸੀ, ਇਸ ਦੀ ਆਖਰੀ ਪ੍ਰਮੁੱਖ ਜਾਂਚ ਜੂਨ 2023 ਵਿੱਚ ਹੋਈ ਸੀ ਅਤੇ ਅਗਲੀ ਦਸੰਬਰ 2025 ਵਿੱਚ ਹੋਣੀ ਸੀ। ਇਸ ਦੇ ਸੱਜੇ ਇੰਜਣ ਨੂੰ ਮਾਰਚ 2025 ਵਿੱਚ ਓਵਰਹਾਲ ਕੀਤਾ ਗਿਆ ਸੀ, ਅਤੇ ਖੱਬੇ ਇੰਜਣ ਦੀ ਜਾਂਚ ਅਪਰੈਲ 2025 ਵਿੱਚ ਕੀਤੀ ਗਈ ਸੀ। ਜਹਾਜ਼ ਅਤੇ ਇੰਜਣ ਦੋਵਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ/ਜਾਂਚ ਕੀਤੀ ਗਈ ਸੀ, ਜਿਸ ਨਾਲ ਉਡਾਣ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਦਿਖਾਈ ਦਿੱਤੀ।’’

ਏਅਰਲਾਈਨ ਮੁਖੀ ਨੇ ਕਿਹਾ ਕਿ 241 ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਦੇ ਨਾਲ ਜ਼ਮੀਨ ’ਤੇ 34 ਲੋਕਾਂ ਦੀ ਮੌਤ ਨੇ ‘ਸਾਨੂੰ ਸਾਰਿਆਂ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੱਤਾ ਹੈ।’’ ਵਿਲਸਨ ਨੇ ਕਿਹਾ, ‘‘ਇਸ ਭਿਆਨਕ ਹਾਦਸੇ ਦੇ ਪੀੜਤ ਪਰਿਵਾਰਾਂ ਅਤੇ ਅਜ਼ੀਜ਼ਾਂ ਲਈ ਅਸੀਂ ਜੋ ਦਰਦ ਮਹਿਸੂਸ ਕਰਦੇ ਹਾਂ, ਉਸ ਨੂੰ ਸ਼ਬਦਾਂ ਬਿਆਨ ਨਹੀਂ ਕਰ ਸਕਦੇ। ਅਸੀਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਸ ਦੁਖਾਂਤ ਦੇ ਕਾਰਨ ਨੂੰ ਸਮਝਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਸਾਡੀਆਂ ਭਾਵਨਾਵਾਂ ਪੀੜਤਾਂ ਨਾਲ ਹਨ।’’

ਕੈਂਪਬੈੱਲ ਵਿਲਸਨ ਨੇ ਕਿਹਾ ਕਿ 12 ਜੂਨ ਦੇ ਹਾਦਸੇ ਤੋਂ ਬਾਅਦ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਨਿਰਦੇਸ਼ਾਂ ਅਨੁਸਾਰ, ਏਅਰਲਾਈਨ ਆਪਣੇ 33 ਬੋਇੰਗ 787 ਜਹਾਜ਼ਾਂ ਦੀ ਪੂਰੀ ਸੁਰੱਖਿਆ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 26 ਜਹਾਜ਼ਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਇਨ੍ਹਾਂ ਨੂੰ ਸੇਵਾ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਜਹਾਜ਼ ਇਸ ਸਮੇਂ ਯੋਜਨਾਬੱਧ ਮੁਰੰਮਤ ਅਧੀਨ ਹਨ ਅਤੇ ਇਨ੍ਹਾਂ ਨੂੰ ਮੁੜ ਸੇਵਾ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਵਧੀਕ ਜਾਂਚ ਕੀਤੀ ਜਾਵੇਗੀ। -ਪੀਟੀਆਈ

Advertisement