ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਾਂਗਚੁਕ ਦੇ ਪਾਕਿਸਤਾਨ ਨਾਲ ਸਬੰਧਾਂ ਦੀ ਜਾਂਚ: ਡੀ ਜੀ ਪੀ

ਲੱਦਾਖ ਦੇ ਪੁਲੀਸ ਮੁਖੀ ਨੇ ਹਿੰਸਾ ਲਈ ਵਾਂਗਚੁਕ ਨੂੰ ਜ਼ਿੰਮੇਵਾਰ ਦੱਸਿਆ
Advertisement

ਲੱਦਾਖ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਐੱਸ ਡੀ ਸਿੰਘ ਜਾਮਵਾਲ ਨੇ ਅੱਜ ਕਿਹਾ ਕਿ ਵਾਤਾਵਰਨ ਪੱਖੀ ਕਾਰਕੁਨ ਸੋਨਮ ਵਾਂਗਚੁਕ ਦੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਸਰਹੱਦ ਪਾਰ ਭੇਜਣ ਵਾਲੇ ਪਾਕਿਸਤਾਨੀ ਖ਼ੁਫੀਆ ਏਜੰਟ ਦੀ ਪਿਛਲੇ ਮਹੀਨੇ ਗ੍ਰਿਫ਼ਤਾਰੀ ਦੇ ਸਬੰਧ ’ਚ ਪੁਲੀਸ ਵੱਲੋਂ ਵਾਂਗਚੁੱਕ ਦੇ ਪਾਕਿਸਤਾਨ ਨਾਲ ਕਥਿਤ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਮਵਾਲ ਨੇ ਸੋਨਮ ਵਾਂਗਚੁਕ ਨੂੰ ਬੁੱਧਵਾਰ ਨੂੰ ਹੋਈ ਹਿੰਸਾ ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋਏ ਸਨ, ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਕਰਾਰ ਦਿੱਤਾ। ਵਾਂਗਚੁੱਕ ਨੂੰ ਲੰਘੇ ਦਿਨ ਐੱਨ ਐੈੱਸ ਏ ਤਹਿਤ ਗ੍ਰਿਫ਼ਤਾਰ ਕਰਕੇ ਰਾਜਸਥਾਨ ਦੇ ਜੋਧਪੁਰ ਦੀ ਜੇਲ੍ਹ ’ਚ ਭੇਜਿਆ ਗਿਆ ਹੈ। ਜਾਮਵਾਲ ਨੇ ਕਿਹਾ, ‘‘ਜਾਂਚ (ਵਾਂਗਚੁਕ ਖ਼ਿਲਾਫ਼) ਵਿੱਚ ਕੀ ਪਤਾ ਲੱਗਾ ਹੈ, ਇਹ ਹਾਲੇ ਜਨਤਕ ਨਹੀਂ ਕੀਤਾ ਜਾ ਸਕਦਾ। ਪ੍ਰਕਿਰਿਆ ਜਾਰੀ ਹੈ। ਜੇਕਰ ਤੁਸੀਂ ਯੂਟਿਊਬ ’ਤੇ ਉਸ ਦੀ ਪ੍ਰੋਫਾਈਲ ਤੇ ਹਿਸਟਰੀ ਦੇਖੋ ਤਾਂ ਉਸ ਦੇ ਭਾਸ਼ਣ ਭੜਕਾਊ ਲੱਗਦੇ ਹਨ ਕਿਉਂਕਿ ਉਸ ਨੇ ਅਰਬ ਕ੍ਰਾਂਤੀ ਅਤੇ ਨੇਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ’ਚ ਹਾਲੀਆ ਅਸ਼ਾਂਤੀ ਦੀ ਜ਼ਿਕਰ ਕੀਤਾ ਸੀ। ਉਨ੍ਹਾਂ (ਵਾਂਗਚੁੱਕ) ਦਾ ਆਪਣਾ ਇੱਕ ਏਜੰਡਾ ਸੀ। ਉਨ੍ਹਾਂ ਵਿਰੁੱਧ ਵਿਦੇੇਸ਼ੀ ਚੰਦਾ ਤੇ ਵਿਦੇਸ਼ੀ ਫੰਡਿਗ, ਐੱਫ ਆਰ ਸੀ ਏ ਦੀ ਉਲੰਘਣਾ ਦੀ ਜਾਂਚ ਜਾਰੀ ਹੈ।’’ ਪੁਲੀਸ ਮੁਖੀ ਨੇ ਵਾਂਗਚੁਕ ਦੇ ਕੁਝ ਵਿਦੇਸ਼ ਦੌਰਿਆਂ ਨੂੰ ਸ਼ੱਕੀ ਦੱਸਦਿਆਂ ਕਿਹਾ, ‘‘ਉਨ੍ਹਾਂ ਨੇ ਪਾਕਿਸਤਾਨ ’ਚ ‘ਦਿ ਡਾਅਨ’ ਦੇ ਇੱਕ ਪ੍ਰੋਗਰਾਮ ’ਚ ਹਿੱਸਾ ਲਿਆ ਸੀ ਤੇ ਉਹ ਬੰਗਲਾਦੇਸ਼ ਵੀ ਗਏ ਸਨ।’’ ਵਾਂਗਚੁੱਕ ਲੱਦਾਖ ਲਈ ਰਾਜ ਦੇ ਦਰਜੇ ਤੇ ਸੰਵਿਧਾਨ ਦੇ ਛੇਵੀਂ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਲਈ ਲੇਹ ਅਪੈਕਸ ਬਾਡੀ ਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਮੁੱਖ ਚਿਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੱਦਾਖ ਦੇ ਆਗੂਆਂ ਨੂੰ 6 ਅਕਤੂਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।

Advertisement
Advertisement
Show comments