ਡੋਮੀਨਿਕਨ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’
ਉੱਜਵਲ ਜਲਾਲੀਨਵੀਂ ਦਿੱਲੀ, 17 ਮਾਰਚ ਇੰਟਰਪੋਲ ਨੇ ਡੋਮੀਨਿਕਨ ਗਣਰਾਜ ਵਿਚ 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨਾਂਕੀ ਦੀ ਗੁੰਮਸ਼ੁਦਗੀ ਮਾਮਲੇ ਵਿਚ ‘ਯੈਲੋ ਨੋਟਿਸ’ ਜਾਰੀ ਕਰਕੇ ਆਲਮੀ ਪੱਧਰ ’ਤੇ ਏਜੰਸੀਆਂ ਨੂੰ ਚੌਕਸ ਕੀਤਾ ਹੈ। ‘ਯੈਲੋ ਨੋਟਿਸ’ ਗੁੰਮਸ਼ੁਦਾ ਵਿਅਕਤੀ ਲਈ ਆਲਮੀ ਪੁਲੀਸ ਅਲਰਟ...
Advertisement
ਉੱਜਵਲ ਜਲਾਲੀਨਵੀਂ ਦਿੱਲੀ, 17 ਮਾਰਚ
ਇੰਟਰਪੋਲ ਨੇ ਡੋਮੀਨਿਕਨ ਗਣਰਾਜ ਵਿਚ 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨਾਂਕੀ ਦੀ ਗੁੰਮਸ਼ੁਦਗੀ ਮਾਮਲੇ ਵਿਚ ‘ਯੈਲੋ ਨੋਟਿਸ’ ਜਾਰੀ ਕਰਕੇ ਆਲਮੀ ਪੱਧਰ ’ਤੇ ਏਜੰਸੀਆਂ ਨੂੰ ਚੌਕਸ ਕੀਤਾ ਹੈ। ‘ਯੈਲੋ ਨੋਟਿਸ’ ਗੁੰਮਸ਼ੁਦਾ ਵਿਅਕਤੀ ਲਈ ਆਲਮੀ ਪੁਲੀਸ ਅਲਰਟ ਹੈ। ਯੈਲੋ ਨੋਟਿਸ ਕਾਨੂੰਨੀ ਏਜੰਸੀਆਂ ਲਈ ਇਕ ਅਹਿਮ ਜ਼ਰੀਆ ਹੈ, ਜੋ ਲਾਪਤਾ ਵਿਅਕਤੀ ਨੂੰ ਲੱਭਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਇਹ ਸੰਭਾਵਨਾ ਹੈ ਕਿ ਸਬੰਧਤ ਵਿਅਕਤੀ ਵਿਦੇਸ਼ ਯਾਤਰਾ ਕਰ ਸਕਦਾ ਹੈ ਜਾਂ ਉਸ ਨੂੰ ਕਿਸੇ ਹੋਰ ਮੁਲਕ ਲਿਜਾਇਆ ਜਾ ਸਕਦਾ ਹੈ। ਸੁਦੀਕਸ਼ਾ ਕੋਨਾਂਕੀ, ਜੋ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਤੇ ਪੀਟਸਬਰਗ ਯੂਨੀਵਰਸਿਟੀ ਦੀ ਵਿਦਿਆਰਥਣ ਹੈ, 6 ਮਾਰਚ ਨੂੰ ਪੁੰਟਾ ਕਾਨਾ ਵਿਚ ਹੋਟਲ ਦੇ ਬਾਹਰ ਬੀਚ ’ਤੇ ਘੁੰਮਦਿਆਂ ਲਾਪਤਾ ਹੋ ਗਈ ਸੀ।
Advertisement
Advertisement