ਡੋਮੀਨਿਕ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ
Interpol issues Yellow Notice for Indian student missing in Dominican Republic
Advertisement
ਉੱਜਵਲ ਜਲਾਲੀ
ਨਵੀਂ ਦਿੱਲੀ, 17 ਮਾਰਚ
Advertisement
Yellow Alert ਇੰਟਰਪੋਲ ਨੇ ਡੋਮੀਨਿਕ ਗਣਰਾਜ ਵਿਚ 20 ਸਾਲਾ ਭਾਰਤੀ ਵਿਦਿਆਰਥਣ ਦੀ ਗੁੰਮਸ਼ੁਦਗੀ ਮਾਮਲੇ ਵਿਚ ‘ਯੈਲੋ ਨੋਟਿਸ’ ਜਾਰੀ ਕਰਕੇ ਆਲਮੀ ਪੱਧਰ ’ਤੇ ਏਜੰਸੀਆਂ ਨੂੰ ਚੌਕਸ ਕੀਤਾ ਹੈ।
‘ਯੈਲੋ ਨੋਟਿਸ’ ਗੁੰਮਸ਼ੁਦਾ ਵਿਅਕਤੀ ਲਈ ਆਲਮੀ ਪੁਲੀਸ ਅਲਰਟ ਹੈ। ਯੈਲੋ ਨੋਟਿਸ ਕਾਨੂੰਨ ਏਜੰਸੀਆਂ ਲਈ ਇਕ ਅਹਿਮ ਸੰਦ ਹੈ, ਜੋ ਲਾਪਤਾ ਵਿਅਕਤੀ ਨੂੰ ਲੱਭਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਇਹ ਸੰਭਾਵਨਾ ਹੈ ਕਿ ਸਬੰਧਤ ਵਿਅਕਤੀ ਵਿਦੇਸ਼ ਯਾਤਰਾ ਕਰ ਸਕਦਾ ਹੈ, ਜਾਂ ਉਸ ਨੂੰ ਕਿਸੇ ਹੋਰ ਮੁਲਕ ਲਿਜਾਇਆ ਜਾ ਸਕਦਾ ਹੈ।
ਸੁਦੀਕਸ਼ਾ ਕੋਨਾਨਕੀ, ਜੋ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ ਤੇ ਪਿਟਸਬਰਗ ਯੂਨਵਰਸਿਟੀ ਦੀ ਵਿਦਿਆਰਥਣ ਹੈ, 6 ਮਾਰਚ ਨੂੰ ਪੁੰਟਾ ਕਾਨਾ ਵਿਚ ਹੋਟਲ ਦੇ ਬਾਹਰ ਬੀਚ ’ਤੇ ਘੁੰਮਦਿਆਂ ਲਾਪਤਾ ਹੋ ਗਈ ਸੀ।
Advertisement