ਕਬੂਤਰਾਂ ਨੂੰ ਸਵੇਰੇ ਦੋ ਘੰਟੇ ਦਾਣਾ ਪਾਉਣ ਦੀ ਇਜਾਜ਼ਤ ਦੇਣ ਦਾ ਇਰਾਦਾ: ਬੀਐੱਮਸੀ
ਮੁੰਬਈ ਨਗਰ ਨਿਗਮ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਦਾਦਰ ਕਬੂਤਰਖਾਨੇ ’ਚ ਕੁਝ ਸ਼ਰਤਾਂ ਨਾਲ ਹਰ ਸਵੇਰੇ ਦੋ ਘੰਟੇ ਕਬੂਤਰਾਂ ਨੂੰ ਨਿਰਧਾਰਤ ਮਾਤਰਾ ’ਚ ਦਾਣਾ ਪਾਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ। ਹਾਲਾਂਕਿ ਜਸਟਿਸ ਜੀਐੱਸ ਕੁਲਕਰਨੀ ਤੇ ਜਸਟਿਸ...
Advertisement
ਮੁੰਬਈ ਨਗਰ ਨਿਗਮ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਦਾਦਰ ਕਬੂਤਰਖਾਨੇ ’ਚ ਕੁਝ ਸ਼ਰਤਾਂ ਨਾਲ ਹਰ ਸਵੇਰੇ ਦੋ ਘੰਟੇ ਕਬੂਤਰਾਂ ਨੂੰ ਨਿਰਧਾਰਤ ਮਾਤਰਾ ’ਚ ਦਾਣਾ ਪਾਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ। ਹਾਲਾਂਕਿ ਜਸਟਿਸ ਜੀਐੱਸ ਕੁਲਕਰਨੀ ਤੇ ਜਸਟਿਸ ਆਰਿਫ ਡਾਕਟਰ ਦੇ ਬੈਂਚ ਨੇ ਕਿਹਾ ਕਿ ਅਜਿਹੀ ਕੋਈ ਵੀ ਇਜਾਜ਼ਤ ਦੇਣ ਤੋਂ ਪਹਿਲਾਂ ਬੀਐੱਮਸੀ ਨੂੰ ਪਹਿਲਾਂ ਇੱਕ ਜਨਤਕ ਨੋਟਿਸ ਜਾਰੀ ਕਰਕੇ ਇਤਰਾਜ਼ ਲੈਣੇ ਪੈਣਗੇ ਅਤੇ ਫਿਰ ਦਾਦਰ ਸਥਿਤ ਇਸ ਥਾਂ ’ਤੇ ਪੰਛੀਆਂ ਨੂੰ ਕੰਟਰੋਲ ਮਾਤਰਾ ’ਚ ਦਾਣਾ ਪਾਉਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈਣਾ ਪਵੇਗਾ। ਅਦਾਲਤ ਨੇ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਕਿਉਂਕਿ ਸ਼ਹਿਰ ’ਚ ਕਬੂਤਰਖਾਨਿਆਂ ਨੂੰ ਬੰਦ ਕਰਨ ਤੇ ਕਬੂਤਰਾਂ ਨੂੰ ਦਾਣਾ ਪਾਉਣ ’ਤੇ ਰੋਕ ਲਾਉਣ ਦਾ ਫ਼ੈਸਲਾ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਲਿਆ ਗਿਆ ਹੈ, ਇਸ ਲਈ ਇਸ ਦੀ ਪਾਲਣਾ ਹੋਣੀ ਜ਼ਰੂਰੀ ਹੈ। ਪਿਛਲੇ ਹਫ਼ਤੇ ਬੀਐੱਮਸੀ ਨੇ ਦਾਦਰ ਕਬੂਤਰਖਾਨਾ ਜੋ ਕਬੂਤਰਾਂ ਨੂੰ ਦਾਣਾ ਪਾਉਣ ਲਈ ਇੱਕ ਮਸ਼ਹੂਰ ਥਾਂ ਹੈ, ਨੂੰ ਤਿਰਪਾਲਾਂ ਨਾਲ ਢਕ ਦਿੱਤਾ ਸੀ। ਇਸ ਕਦਮ ਦੇ ਰੋਸ ਵਜੋਂ ਮੁਜ਼ਾਹਰਾਕਾਰੀਆਂ ਨੇ ਤਿਰਪਾਲ ਜਬਰੀ ਹਟਾ ਦਿੱਤੇ ਸਨ।
Advertisement
Advertisement