ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵਾਈ ਅੱਡਿਆਂ ’ਤੇ ਵਾਧੂ ਇਮੀਗਰੇਸ਼ਨ ਕਾਊਂਟਰ ਖੋਲ੍ਹਣ ਦੇ ਨਿਰਦੇਸ਼

ਗ੍ਰਹਿ ਮੰਤਰਾਲੇ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਲਿਆ ਫ਼ੈਸਲਾ
Advertisement
ਗ੍ਰਹਿ ਮੰਤਰਾਲੇ ਨੇ ਸਾਰੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਉਡੀਕ ਸਮਾਂ ਘਟਾਉਣ ਲਈ ਲੋੜੀਂਦੀ ਗਿਣਤੀ ’ਚ ਇਮੀਗਰੇਸ਼ਨ ਕਾਊਂਟਰ ਖੋਲ੍ਹਣ ਅਤੇ ਅਧਿਕਾਰੀਆਂ ਨੂੰ 24 ਘੰਟੇ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਅਗਾਮੀ ਤਿਉਹਾਰਾਂ ਤੇ ਸੈਰ-ਸਪਾਟਾ ਸੀਜ਼ਨ ’ਚ ਮੁਸਾਫਰਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਪਿਛਲੇ ਹਫ਼ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਬੀ ਸੰਜੈ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਸੀ। ਅਧਿਕਾਰੀ ਨੇ ਦੱਸਿਆ, ‘ਉਡੀਕ ਸਮਾਂ ਘਟਾਉਣ ਦੇ ਮਕਸਦ ਨਾਲ ਸਾਰੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਲੋੜੀਂਦੇ ਇਮੀਗਰੇਸ਼ਨ ਕਾਊਂਟਰ ਖੋਲ੍ਹਣ ਅਤੇ ਅਧਿਕਾਰੀਆਂ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।’ ਗ੍ਰਹਿ ਮੰਤਰਾਲੇ ਨੇ ‘ਫਾਸਟ ਟਰੈਕ ਇਮੀਗਰੇਸ਼ਨ-ਟਰੱਸਿਡ ਟਰੈਵਲਰ ਪ੍ਰੋਗਰਾਮ (ਐੱਫ ਟੀ ਆਈ-ਟੀ ਟੀ ਪੀ)’ ਨੂੰ ਪਸੰਦੀਦਾ ਬਣਾਉਣ ’ਤੇ ਵੀ ਜ਼ੋਰ ਦਿੱਤਾ। ਇਸ ਯੋਜਨਾ ਤਹਿਤ ਪਹਿਲਾਂ ਤੋਂ ਤਸਦੀਕ ਭਾਰਤੀ ਨਾਗਰਿਕਾਂ ਤੇ ਪਰਵਾਸੀ ਭਾਰਤੀ (ਓ ਸੀ ਆਈ) ਕਾਰਡ ਧਾਰਕਾਂ ਲਈ ਇਮੀਗਰੇਸ਼ਨ ਪ੍ਰਕਿਰਿਆ ਤੇਜ਼ ਤੇ ਸੁਖਾਲੀ ਬਣਾਈ ਜਾਂਦੀ ਹੈ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2024 ’ਚ 32 ਲੱਖ ਤੋਂ ਵੱਧ ਈ-ਵੀਜ਼ਾ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀਆਂ ਵਜੋਂ ਭਾਰਤ ਆਏ ਸਨ।

 

Advertisement

Advertisement
Show comments