ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਫ ਸੀ ਆਰ ਏ ਲਾਇਸੈਂਸ ਨਵਿਆਉਣ ਲਈ 4 ਮਹੀਨੇ ਪਹਿਲਾਂ ਅਰਜ਼ੀ ਦੇਣ ਦੇ ਨਿਰਦੇਸ਼

ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸਾਰੀਆਂ ਗ਼ੈਰ-ਸਰਕਾਰੀ ਸੰੰਸਥਾਵਾਂ (ਐੱਨ ਜੀ ਓਜ਼) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਐੱਫ ਸੀ ਆਰ ਏ ਤਹਿਤ ਲਾਇਸੈਂਸ ਨਵਿਆਉਣ ਲਈ ਆਪਣੀ ਅਰਜ਼ੀ ਵੈਧਤਾ ਦੀ ਮਿਆਦ ਖ਼ਤਮ ਹੋਣ ਤੋਂ ਘੱਟੋ-ਘੱਟ ਚਾਰ ਮਹੀਨੇ ਪਹਿਲਾਂ ਦੇਣ ਤਾਂ ਜੋ...
Advertisement
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸਾਰੀਆਂ ਗ਼ੈਰ-ਸਰਕਾਰੀ ਸੰੰਸਥਾਵਾਂ (ਐੱਨ ਜੀ ਓਜ਼) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਐੱਫ ਸੀ ਆਰ ਏ ਤਹਿਤ ਲਾਇਸੈਂਸ ਨਵਿਆਉਣ ਲਈ ਆਪਣੀ ਅਰਜ਼ੀ ਵੈਧਤਾ ਦੀ ਮਿਆਦ ਖ਼ਤਮ ਹੋਣ ਤੋਂ ਘੱਟੋ-ਘੱਟ ਚਾਰ ਮਹੀਨੇ ਪਹਿਲਾਂ ਦੇਣ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ ਅਤੇ ਸਰਗਰਮੀਆਂ ਵਿੱਚ ਕੋਈ ਦਿੱਕਤ ਨਾ ਆਵੇ। ਵਿਦੇਸ਼ ਤੋਂ ਫੰਡ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਐੱਨ ਜੀ ਓਜ਼ ਨੂੰ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (ਐੱਫ ਸੀ ਆਰ ਏ) 2010 ਤਹਿਤ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਮਿਆਦ ਆਮ ਤੌਰ ’ਤੇ ਪੰਜ ਸਾਲ ਦੀ ਹੁੰਦੀ ਹੈ। ਇਸ ਮਗਰੋਂ ਦੁਬਾਰਾ ਅਰਜ਼ੀ ਦੇ ਕੇ ਲਾਇਸੈਂਸ ਨਵਿਆਇਆ ਜਾ ਸਕਦਾ ਹੈ। ਸਮੇਂ ਸਿਰ ਅਰਜ਼ੀ ਨਾ ਦਿੱਤੇ ਜਾਣ ’ਤੇ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਐੱਨ ਜੀ ਓ ਵਿਦੇਸ਼ੀ ਫੰਡ ਪ੍ਰਾਪਤ ਜਾਂ ਇਸ ਦੀ ਵਰਤੋਂ ਨਹੀਂ ਕਰ ਸਕੇਗੀ।

 

Advertisement

Advertisement
Show comments