ਯੂਸੀਸੀ ਦੀ ਥਾਂ ਮਹਿੰਗਾਈ ਵੱਲ ਧਿਆਨ ਦੇਵੇ ਭਾਜਪਾ: ਮਾਇਆਵਤੀ
ਨਵੀਂ ਦਿੱਲੀ, 8 ਜੁਲਾਈ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਂਝੇ ਸਿਵਲ ਕੋਡ (ਯੂਸੀਸੀ) ਵਰਗੇ ਮੁੱਦਿਆਂ ’ਤੇ ਊਰਜਾ ਤੇ ਸੋਮੇ ਬਰਬਾਦ ਕਰਨ ਦੀ ਬਜਾਏ ਪਾਰਟੀ ਤੇ ਇਸ ਦੀ ਸਰਕਾਰ ਨੂੰ ਮਹਿੰਗਾਈ ਨੂੰ ਕਾਬੂ...
Advertisement
ਨਵੀਂ ਦਿੱਲੀ, 8 ਜੁਲਾਈ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਂਝੇ ਸਿਵਲ ਕੋਡ (ਯੂਸੀਸੀ) ਵਰਗੇ ਮੁੱਦਿਆਂ ’ਤੇ ਊਰਜਾ ਤੇ ਸੋਮੇ ਬਰਬਾਦ ਕਰਨ ਦੀ ਬਜਾਏ ਪਾਰਟੀ ਤੇ ਇਸ ਦੀ ਸਰਕਾਰ ਨੂੰ ਮਹਿੰਗਾਈ ਨੂੰ ਕਾਬੂ ਕਰਨ ਅਤੇ ਗ਼ਰੀਬੀ ਦੂਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ 21ਵੇਂ ਲਾਅ ਕਮਿਸ਼ਨ ਦੇ ਵਿਚਾਰਾਂ ਨਾਲ ਵੀ ਸਹਿਮਤੀ ਜਤਾਈ ਜਿਸ ਨੇ 2018 ਵਿੱਚ ਕਿਹਾ ਸੀ ਕਿ ਇਸ ਪੱਧਰ ’ਤੇ ਯੂਸੀਸੀ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਇਸ ਦੀ ਲੋੜ ਹੈ।’ ਇੱਥੇ ਆਪਣੀ ਪਾਰਟੀ ਦੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਇਕਾਈਆਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਸਪਾ ਮੁਖੀ ਨੇ ਦੋਸ਼ ਲਾਇਆ ਕਿ ਭਾਜਪਾ ਤੇ ਉਸ ਦੀਆਂ ਸਰਕਾਰਾਂ ਆਪਣੀਆਂ ਕਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਫਿਰਕੂ, ਜਾਤੀਵਾਦੀ ਤੇ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਲਾਗੂ ਕਰ ਰਹੀ ਹੈ। -ਪੀਟੀਆਈ
Advertisement
Advertisement