ਕਾਰਗਿਲ ’ਚ ਪਾਕਿਸਤਾਨੀ ਘੁਸਪੈਠ ਬਾਰੇ ਸੂਹ ਦੇਣ ਵਾਲੇ ਦੀ ਮੌਤ
ਅਜੈ ਬੈਨਰਜੀ ਨਵੀਂ ਦਿੱਲੀ, 20 ਦਸੰਬਰ 1999 ਵਿੱਚ ਕਾਰਗਿਲ ’ਚ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤ ਦੀ ਫੌਜ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਤਾਸ਼ੀ ਨਾਮਗਿਆਲ ਨਾਮ ਦੇ ਲੱਦਾਖੀ ਆਜੜੀ ਦੀ ਮੌਤ ਹੋ ਗਈ ਹੈ। ਭਾਰਤੀ ਫੌਜ ਦੀ 14...
Advertisement
ਅਜੈ ਬੈਨਰਜੀ
ਨਵੀਂ ਦਿੱਲੀ, 20 ਦਸੰਬਰ
Advertisement
1999 ਵਿੱਚ ਕਾਰਗਿਲ ’ਚ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤ ਦੀ ਫੌਜ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਤਾਸ਼ੀ ਨਾਮਗਿਆਲ ਨਾਮ ਦੇ ਲੱਦਾਖੀ ਆਜੜੀ ਦੀ ਮੌਤ ਹੋ ਗਈ ਹੈ। ਭਾਰਤੀ ਫੌਜ ਦੀ 14 ਕੋਰ ਜਿਸ ਦਾ ਹੈੱਡਕੁਆਰਟਰ ਲੇਹ ਵਿੱਚ ਹੈ, ਨੇ ਅੱਜ ‘ਐਕਸ’ ਉੱਤੇ ਪਾਈ ਇਕ ਪੋਸਟ ਰਾਹੀਂ ਨਾਮਗਿਆਲ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਪੋਸਟ ਵਿੱਚ ਕਿਹਾ ਗਿਆ ਹੈ, ‘‘1999 ਦੇ ਅਪਰੇਸ਼ਨ ਵਿਜੈ ਦੌਰਾਨ ਨਾਮਗਿਆਲ ਵੱਲੋਂ ਦੇਸ਼ ਨੂੰ ਦਿੱਤਾ ਗਿਆ ਯੋਗਦਾਨ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ। ਦੁੱਖ ਦੀ ਇਸ ਘੜੀ ਵਿੱਚ ਅਸੀਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦੇ ਹਾਂ।’’ ‘ਅਪਰੇਸ਼ਨ ਵਿਜੈ’ ਮਈ ਤੋਂ ਜੁਲਾਈ 1999 ਤੱਕ ਪਾਕਿਸਤਾਨ ਨਾਲ ਚੱਲੀ ਭਾਰਤ ਦੀ ਜੰਗ ਦਾ ਫੌਜੀ ਨਾਮ ਹੈ। ਸਥਾਨਕ ਆਜੜੀ ਨਾਮਗਿਆਲ ਆਪਣੇ ਗੁੰਮ ਹੋਏ ਜਾਨਵਰ ਨੂੰ ਲੱਭ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਪਠਾਨੀ ਕੱਪੜਿਆਂ ਵਿੱਚ ਪਾਕਿਸਤਾਨੀ ਫੌਜ ਦੇ ਜਵਾਨ ਬਟਾਲਿਕ ਪਹਾੜ ਦੇ ਸਿਖ਼ਰ ’ਤੇ ਬੰਕਰ ਪੁੱਟ ਰਹੇ ਸਨ।
Advertisement