ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Influencer Panoli Bail: ਹਾਈ ਕੋਰਟ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ ਨੂੰ ਅੰਤਰਿਮ ਜ਼ਮਾਨਤ ਦਿੱਤੀ

Calcutta HC grants interim bail to arrested social media influencer Sharmistha Panoli
ਸ਼ਰਮਿਸ਼ਠਾ ਪਨੋਲੀ Photo: @panoli_S/X
Advertisement

ਕੋਲਕਾਤਾ, 5 ਜੂਨ

ਕਲਕੱਤਾ ਹਾਈ ਕੋਰਟ (Calcutta High Court) ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ (social media influencer Sharmistha Panoli) ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਕੋਲਕਾਤਾ ਪੁਲੀਸ ਨੇ ਕਥਿਤ ਤੌਰ 'ਤੇ ਫਿਰਕੂ ਟਿੱਪਣੀਆਂ ਵਾਲਾ ਵੀਡੀਓ ਨਸ਼ਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

Advertisement

ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਸ਼ਿਕਾਇਤ ਕਿਸੇ ਵੀ ਗੰਭੀਰ ਅਪਰਾਧ ਦਾ ਖੁਲਾਸਾ ਨਹੀਂ ਕਰਦੀ ਹੈ। ਕਾਨੂੰਨ ਦੀ ਵਿਦਿਆਰਥਣ ਪਨੋਲੀ ਨੂੰ ਪਿਛਲੇ ਹਫ਼ਤੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕੋਲਕਾਤਾ ਦੇ ਗਾਰਡਨ ਰੀਚ ਪੁਲਿਸ ਸਟੇਸ਼ਨ ਵਿੱਚ ਉਸ ਵਿਰੁੱਧ ਇੱਕ ਵਾਇਰਲ ਵੀਡੀਓ ਦੇ ਮੱਦੇਨਜ਼ਰ ਐਫਆਈਆਰ ਦਰਜ ਕੀਤੀ ਗਈ ਸੀ।

ਇਸ ਵੀਡੀਓ ਵਿਚਉਸ ਨੇ ਆਪ੍ਰੇਸ਼ਨ ਸਿੰਦੂਰ 'ਤੇ ਬਾਲੀਵੁੱਡ ਅਦਾਕਾਰਾਂ ਦੀ ਆਲੋਚਨਾ ਕਰਨ ਵਾਲਿਆਂ ਖ਼ਿਲਾਫ਼ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਪੁਲੀਸ ਨੇ ਕਿਹਾ ਸੀ ਕਿ ਉਸ ਦੀ ਹੁਣ ਡਿਲੀਟ ਕੀਤੀ ਗਈ ਵੀਡੀਓ ਵਿੱਚ ਘੱਟ ਗਿਣਤੀ ਭਾਈਚਾਰੇ ਵਿਰੁੱਧ "ਅਪਮਾਨਜਨਕ" ਟਿੱਪਣੀਆਂ ਸਨ।

ਜਸਟਿਸ ਰਾਜਾ ਬਾਸੂ ਚੌਧਰੀ ਦੀ ਬੈਂਚ ਨੇ ਉਸਨੂੰ ਜ਼ਮਾਨਤੀ ਬਾਂਡ ਅਤੇ 10,000 ਰੁਪਏ ਜ਼ਮਾਨਤ 'ਤੇ ਰਿਹਾ ਦਾ ਹੁਕਮ ਦਿੱਤਾ ਅਤੇ ਉਸਨੂੰ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਦਾ ਹੁਕਮ ਦਿੱਤਾ।

ਅਦਾਲਤ ਨੇ ਉਸਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਾ ਜਾਵੇ। ਹਾਈ ਕੋਰਟ ਨੇ ਪੁਲੀਸ ਨੂੰ ਪਨੋਲੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ, ਕਿਉਂਕਿ ਉਸਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਉਸਨੂੰ ਧਮਕੀਆਂ ਮਿਲ ਰਹੀਆਂ ਹਨ। -ਪੀਟੀਆਈ

Advertisement