ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਦੌਰ: ਆਸ਼ਰਮ 'ਚ 6 ਬੱਚਿਆਂ ਦੀ ਮੌਤ ਖੁਲਾਸਾ

ਇੰਦੌਰ, 4 ਜੁਲਾਈ ਇੱਥੇ ਮਾਨਸਿਕ ਹਾਲਤ ਪੱਖੋਂ ਕਮਜ਼ੋਰ ਬੱਚਿਆਂ ਦੇ ਆਸ਼ਰਮ ਵਿੱਚ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ ਇਥੇ 6 ਬੱਚਿਆਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ਰਮ ਵੱਲੋਂ...
Advertisement

ਇੰਦੌਰ, 4 ਜੁਲਾਈ

ਇੱਥੇ ਮਾਨਸਿਕ ਹਾਲਤ ਪੱਖੋਂ ਕਮਜ਼ੋਰ ਬੱਚਿਆਂ ਦੇ ਆਸ਼ਰਮ ਵਿੱਚ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ ਇਥੇ 6 ਬੱਚਿਆਂ ਦੀ ਮੌਤ ਹੋਈ ਹੈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਆਸ਼ਰਮ ਵੱਲੋਂ ਕਥਿਤ ਤੌਰ ਤੇ 8 ਸਾਲਾਂ ਬੱਚੇ ਦੀ ਮੌਤ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਲੁਕਾਉਂਦਿਆਂ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਦਫ਼ਨਾ ਕੇ ਅੰਤਿਮ ਸਸਕਾਰ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਆਸ਼ਰਮ ਵਿਚ ਸਮਰੱਥਾ ਤੋਂ ਵੱਧ ਬੱਚੇ ਰੱਖਣ, ਬੱਚਿਆਂ ਦਾ ਮੈਡੀਕਲ ਰਿਕਾਰਡ ਸਹੀ ਤਰੀਕੇ ਨਾਲ ਨਾ ਰੱਖਣ ਅਤੇ ਹੋਰ ਗੜਬੜੀਆਂ ਵੀ ਸਾਹਮਣੇ ਆਈਆਂ ਹਨ, ਜਿਸ ਕਾਰਨ ਬੱਚਿਆਂ ਨੂੰ ਹੋਰ ਆਸ਼ਰਮਾਂ ਵਿਚ ਭੇਜਣ ਲਈ ਵਿਚਾਰ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਆਸ਼ਰਮ ਵਿਚ ਸਿਹਤ ਖ਼ਰਾਬ ਹੋਣ ਅਤੇ ਦਿਮਾਗੀ ਦੌਰੇ ਕਾਰਨ ਪਿਛਲੇ ਹਫ਼ਤੇ ਦਰਮਿਆਨ ਪੰਜ ਬੱਚਿਆਂ ਦੀ ਮੌਤ ਹੋ ਗਈ ਸੀ, ਜਦੋਂਕਿ ਜਾਂਚ ਦੌਰਾਨ ਮੌਤਾਂ ਦੀ ਅਸਲ ਸੰਖਿਆ ਛੇ ਨਿਕਲਕੇ ਸਾਹਮਣੇ ਆਈ ਹੈ। ਇਨ੍ਹਾਂ ਆਸ਼ਰਮਾਂ ਵਿਚ ਰਹਿੰਦੇ ਬੱਚੇ ਦਿਮਾਗੀ ਤੌਰ ਤੇ ਕਮਜ਼ੋਰ ਹਨ ਜੋ ਦੁਜਿਆਂ ਨੂੰ ਕੁੱਝ ਵੀ ਦੱਸਣ ਵਿਚ ਅਸਮਰੱਥ ਹਨ। -ਪੀਟੀਆਈ

Advertisement
Tags :
Indore
Show comments