ਇੰਦੌਰ: 25 ਕਿੰਨਰਾਂ ਨੇ ਇਕੱਠਿਆਂ ਪੀਤਾ ਫਿਨਾਈਲ ਪੀਤਾ, ਹਸਪਤਾਲ ’ਚ ਦਾਖਲ
ਇੰਦੌਰ ਵਿੱਚ ਕਿੰਨਰ ਭਾਈਚਾਰੇ ਨਾਲ ਸਬੰਧਤ ਲਗਪਗ 25 ਵਿਅਕਤੀਆਂ ਨੇ ਫਿਨਾਈਲ ਪੀਣ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ।
ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ ਦੇ ਸੁਪਰਡੈਂਟ-ਇੰਚਾਰਜ ਡਾ. ਬਸੰਤ ਕੁਮਾਰ ਨਿੰਗਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਮਰੀਜ਼ਾਂ ਵਿੱਚੋਂ ਕੋਈ ਵੀ ਨਾਜ਼ੁਕ ਹਾਲਤ ਵਿੱਚ ਨਹੀਂ ਹੈ।
ਅਧਿਕਾਰੀ ਨੇ ਦੱਸਿਆ, "ਕਿੰਨਰ ਭਾਈਚਾਰੇ ਦੇ ਲਗਪਗ 25 ਵਿਅਕਤੀਆਂ ਨੂੰ ਸਾਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇਕੱਠੇ ਫਿਨਾਈਲ ਪੀਤੀ ਹੈ, ਪਰ ਇਸ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ।"
ਇਸ ਸਮੂਹਿਕ ਕਾਰਵਾਈ ਦੇ ਕਾਰਨਾਂ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।
ਘਟਨਾ ਬਾਰੇ ਪੁੱਛੇ ਜਾਣ 'ਤੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਰਾਜੇਸ਼ ਦੰਡੋਤੀਆ ਨੇ ਕਿਹਾ, "ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੇ ਅਸਲ ਵਿੱਚ ਕਿਹੜਾ ਪਦਾਰਥ ਪੀਤਾ ਸੀ, ਅਤੇ ਕਿਉਂ।"
ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਟਰਾਂਸਜੈਂਡਰ ਭਾਈਚਾਰੇ ਦੇ ਦੋ ਸਥਾਨਕ ਸਮੂਹਾਂ ਵਿਚਕਾਰ ਵਿਵਾਦ ਨਾਲ ਸਬੰਧਤ ਹੋ ਸਕਦੀ ਹੈ।