ਇੰਡੀਗੋ 26 ਤੋਂ ਮੁੰਬਈ-ਲੰਡਨ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰੇਗੀ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 26 ਅਕਤੂਬਰ ਤੋਂ ਮੁੰਬਈ ਅਤੇ ਲੰਡਨ ਵਿਚਾਲੇ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਹ ਸੇਵਾਵਾਂ ਨੌਰਸ ਐਟਲਾਂਟਿਕ ਏਅਰਵੇਜ਼ ਤੋਂ ਵੈੱਟ/ਡੈਂਪ ਲੀਜ਼ ’ਤੇ ਲਏ ਗਏ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਰਾਹੀਂ ਦਿੱਤੀਆਂ ਜਾਣਗੀਆਂ।...
Advertisement
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 26 ਅਕਤੂਬਰ ਤੋਂ ਮੁੰਬਈ ਅਤੇ ਲੰਡਨ ਵਿਚਾਲੇ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਹ ਸੇਵਾਵਾਂ ਨੌਰਸ ਐਟਲਾਂਟਿਕ ਏਅਰਵੇਜ਼ ਤੋਂ ਵੈੱਟ/ਡੈਂਪ ਲੀਜ਼ ’ਤੇ ਲਏ ਗਏ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਰਾਹੀਂ ਦਿੱਤੀਆਂ ਜਾਣਗੀਆਂ। ਅੱਜ ਜਾਰੀ ਬਿਆਨ ਵਿੱਚ ਏਅਰਲਾਈਨ ਨੇ ਕਿਹਾ ਕਿ ਉਹ 26 ਅਕਤੂਬਰ ਤੋਂ ਮੁੰਬਈ ਅਤੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸਿੱਧੀਆਂ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਉਸ ਨੇ ਮੁੰਬਈ ਤੋਂ ਮੈਨਚੈਸਟਰ ਲਈ ਸੇਵਾਵਾਂ ਸ਼ੁਰੂ ਕੀਤੀਆਂ ਸਨ। ਬਿਆਨ ਅਨੁਸਾਰ ਲੰਡਨ ਹੀਥਰੋ ਏਅਰਲਾਈਨ ਦੇ ਵਧ ਰਹੇ ਨੈੱਟਵਰਕ ਵਿੱਚ 45ਵਾਂ ਕੌਮਾਂਤਰੀ ਟਿਕਾਣਾ ਅਤੇ ਕੁੱਲ ਮਿਲਾ ਕੇ 138ਵਾਂ ਟਿਕਾਣਾ ਹੋਵੇਗਾ।
Advertisement
Advertisement
