ਚਿੜੀ ਉੱਡ ਕਾਂ ਉੱਡ ਖੇਡ ਕੇ ਟਾਇਮ ਲੰਘਾ ਰਹੇ ਇੰਡੀਗੋ ਦੇ ਯਾਤਰੀ, ਗੋਆ ’ਚ ਕੀਤਾ ਗਰਬਾ
ਇੰਡੀਗੋ ਏਅਰਲਾਈਨ ’ਚ ਚੱਲ ਰਹੀ ਗੜਬੜ ਦੌਰਾਨ ਭਾਵੇਂ ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸੇ ਹੋਏ ਹਨ, ਪਰ ਸੋਸ਼ਲ ਮੀਡੀਆ ’ਤੇ ਮੀਮਜ਼ ਨੇ ਵੱਖਰੀ ਉਡਾਣ ਭਰੀ ਹੈ।
ਇੰਸਟਾਗ੍ਰਾਮ ਤੋਂ ਲੈ ਕੇ ਐਕਸ ਤੱਕ ਸਾਰੀਆਂ ਟਾਈਮਲਾਈਨਜ਼ ਉਨ੍ਹਾਂ ਚੁਟਕਲਿਆਂ ਨਾਲ ਭਰੀਆਂ ਹੋਈਆਂ ਹਨ ਜੋ ਥੱਕੇ-ਟੁੱਟੇ ਯਾਤਰੀਆਂ ਦੀ ਸਮੂਹਿਕ ਨਿਰਾਸ਼ਾ (ਅਤੇ ਗੂੜ੍ਹੇ ਹਾਸੇ) ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਹਵਾਈ ਅੱਡੇ 'ਤੇ ਹਵਾ ਵਿੱਚ ਬਿਤਾਏ ਸਮੇਂ ਨਾਲੋਂ ਜ਼ਿਆਦਾ ਸਮਾਂ ਬਿਤਾਇਆ।
ਇੱਕ ਵਾਇਰ ਵੀਡੀਓ ਵਿੱਚ ਹਵਾਈ ਅੱਡੇ ’ਤੇ ਇੰਤਜ਼ਾਰ ਕਰ ਰਹੇ ਯਾਤਰੀਆਂ ਦਾ ਇੱਕ ਸਮੂਹ ਜਹਾਜ਼ ਚੜ੍ਹਨ ਦੀ ਉਡੀਕ ਕਰ ਰਿਹਾ ਹੈ ਅਤੇ ਬੱਚਿਆਂ ਦੀ ਇੱਕ ਪ੍ਰਸਿੱਧ ਭਾਰਤੀ ਖੇਡ ਚਿੜੀ ਉੱਡ ਕਾਂ ਉੱਡ ਨਾਲ ਸਮਾਂ ਲੰਘਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਵੱਖ ਵੱਖ ਵੀਡੀਓਜ਼ ਵਿੱਚ ਲੋਕ ਆਪੋ ਆਪਣੇ ਤਰੀਕੇ ਨਾਲ ਇੰਡੀਗੋ ’ਤੇ ਤਨਜ਼ ਕਸ ਰਹੇ ਹਨ। ਇੱਥੋਂ ਤੱਕ ਕੇ ਗੋਆ ਵਿੱਚ ਯਾਤਰੀਆਂ ਨੇ ਆਪਣਾ ਟਾਇਮ ਪਾਸ ਕਰਨ ਲਈ ਗਰਬਾ ਨਾਚ ਕਰਦੇ ਨਜ਼ਰ ਆਏ। ਇਸ ਮੌਕੇ ਇੰਡੀਗੋ ਦੇ ਸਟਾਫ ਨੇ ਵੀ ਉਨ੍ਹਾਂ ਨਾਲ ਹਿੱਸਾ ਲਿਆ।
