ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਡੀਗੋ ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ 10,000 ਦੇ ਵਾਧੂ ਯਾਤਰਾ ਵਾਊਚਰ ਦੇਵੇਗੀ

  ਏਅਰਲਾਈਨ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਇੰਡੀਗੋ ਪਿਛਲੇ ਕੁਝ ਦਿਨਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਜਿਹੇ ਗ੍ਰਾਹਕਾਂ ਨੂੰ 10,000 ਰੁਪਏ ਮੁੱਲ ਦੇ ਯਾਤਰਾ ਵਾਊਚਰ ਦੀ ਪੇਸ਼ਕਸ਼ ਕਰੇਗੀ ਅਤੇ ਇਹ ਵਾਊਚਰ ਅਗਲੇ 12 ਮਹੀਨਿਆਂ ਲਈ ਕਿਸੇ ਵੀ...
ਸੰਕੇਤਕ ਤਸਵੀਰ।
Advertisement

 

ਏਅਰਲਾਈਨ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਇੰਡੀਗੋ ਪਿਛਲੇ ਕੁਝ ਦਿਨਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਜਿਹੇ ਗ੍ਰਾਹਕਾਂ ਨੂੰ 10,000 ਰੁਪਏ ਮੁੱਲ ਦੇ ਯਾਤਰਾ ਵਾਊਚਰ ਦੀ ਪੇਸ਼ਕਸ਼ ਕਰੇਗੀ ਅਤੇ ਇਹ ਵਾਊਚਰ ਅਗਲੇ 12 ਮਹੀਨਿਆਂ ਲਈ ਕਿਸੇ ਵੀ ਭਵਿੱਖੀ ਇੰਡੀਗੋ ਯਾਤਰਾ ਲਈ ਵਰਤੇ ਜਾ ਸਕਦੇ ਹਨ।

Advertisement

ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਆਵਜ਼ਾ ਮੌਜੂਦਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਚਨਬੱਧਤਾ ਤੋਂ ਇਲਾਵਾ ਹੈ (ਜਿਸ ਅਨੁਸਾਰ ਇੰਡੀਗੋ ਉਨ੍ਹਾਂ ਗਾਹਕਾਂ ਨੂੰ 5,000 ਤੋਂ 10,000 ਦਾ ਮੁਆਵਜ਼ਾ ਪ੍ਰਦਾਨ ਕਰੇਗੀ) ਜਿਨ੍ਹਾਂ ਦੀਆਂ ਉਡਾਣਾਂ ਰਵਾਨਗੀ ਦੇ ਸਮੇਂ ਤੋਂ 24 ਘੰਟਿਆਂ ਦੇ ਅੰਦਰ ਰੱਦ ਕਰ ਦਿੱਤੀਆਂ ਗਈਆਂ ਸਨ, ਜੋ ਉਡਾਣ ਦੇ ਬਲਾਕ ਸਮੇਂ ’ਤੇ ਨਿਰਭਰ ਕਰਦਾ ਹੈ।

ਇੰਡੀਗੋ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਆਪਣੇ ਗਾਹਕਾਂ ਦੀ ਦੇਖਭਾਲ ਕਰਨਾ ਜਾਰੀ ਹੈ।

ਬੁਲਾਰੇ ਨੇ ਕਿਹਾ, "ਇਸਦੇ ਹਿੱਸੇ ਵਜੋਂ ਸੰਚਾਲਨ ਵਿੱਚ ਰੁਕਾਵਟ ਤੋਂ ਬਾਅਦ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਰੱਦ ਕੀਤੀਆਂ ਗਈਆਂ ਉਡਾਣਾਂ ਲਈ ਸਾਰੇ ਜ਼ਰੂਰੀ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੁਹਾਡੇ ਖਾਤਿਆਂ ਵਿੱਚ ਪਹਿਲਾਂ ਹੀ ਦਰਸਾਏ ਗਏ ਹਨ, ਬਾਕੀ ਜਲਦੀ ਹੀ ਆ ਜਾਣਗੇ।’’ ਉਨ੍ਹਾਂ ਕਿਹਾ ਜੇ ਬੁਕਿੰਗ ਕਿਸੇ ਟਰੈਵਲ ਪਾਰਟਨਰ ਪਲੇਟਫਾਰਮ ਰਾਹੀਂ ਕੀਤੀ ਗਈ ਸੀ ਤਾਂ ਰਿਫੰਡ ਲਈ ਜ਼ਰੂਰੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Advertisement
Tags :
Airline RefundsCustomer ExperienceDGCA ActionDGCA IndiGoflight disruptionsIndiGo customer serviceIndiGo Flight CancellationPieter Elberstravel vouchers
Show comments