ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦੀ ਤੇਲ ਦਰਾਮਦ ਨੀਤੀ ‘ਖਪਤਕਾਰਾਂ ਦੇ ਹਿੱਤਾਂ’ ਵੱਲ ਸੇਧਤ: ਵਿਦੇਸ਼ ਮੰਤਰਾਲਾ

ਟਰੰਪ ਦੇ ਦਾਅਵਿਆਂ ਮਗਰੋਂ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ consumers interest ਨੂੰ ਸਿਖਰਲੀ ਤਰਜੀਹ ਦੱਸਿਆ
Advertisement
ਭਾਰਤ ਵੱਲੋਂ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋੋਸਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਮਗਰੋਂ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਬਾਜ਼ਾਰ ਵਿਚ ਆਉਂਦੇ ਉਤਰਾਅ ਚੜ੍ਹਾਅ ਦੇ ਮੱਦੇਨਜ਼ਰ ਹਮੇਸ਼ਾ ਆਪਣੇ ਖਪਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਭਾਰਤ ਤੇਲ ਤੇ ਗੈਸ ਦਾ ਵੱਡਾ ਦਰਾਮਦਕਾਰ ਹੈ। ਨਿੱਤ ਬਦਲਦੇ ਤੇ ਅਸਥਿਰ ਊਰਜਾ ਬਾਜ਼ਾਰ ਕਰਕੇ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਹਮੇਸ਼ਾਂ ਸਾਡੀ ਸਿਖਰਲੀ ਤਰਜੀਹ ਰਹੀ ਹੈ। ਸਾਡੀਆਂ ਦਰਾਮਦ ਨੀਤੀਆਂ ਇਸ ਆਸੇ ਵੱਲ ਸੇਧਿਤ ਹਨ।’’

ਇਹ ਵੀ ਪੜ੍ਹੋ: ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ: ਟਰੰਪ

Advertisement

ਬਿਆਨ ਵਿਚ ਅੱਗੇ ਕਿਹਾ ਗਿਆ, ‘‘ਸਥਿਰ ਊਰਜਾ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਨੂੰ ਯਕੀਨੀ ਬਣਾਉਣਾ ਸਾਡੀ ਊਰਜਾ ਨੀਤੀ ਦੇ ਦੋਹਰੇ ਟੀਚੇ ਰਹੇ ਹਨ। ਇਸ ਵਿੱਚ ਬਾਜ਼ਾਰ ਦੀ ਸਥਿਤੀ ਮੁਤਾਬਕ ਸਾਡੇ ਊਰਜਾ ਸਰੋਤਾਂ ਦਾ ਵਿਆਪਕ-ਅਧਾਰ ਬਣਾਉਣਾ ਅਤੇ ਢੁਕਵੀਂ ਵਿਭਿੰਨਤਾ ਯਕੀਨੀ ਬਣਾਉਣਾ ਸ਼ਾਮਲ ਹੈ।’’ਜੈਸਵਾਨ ਨੇ ਬਿਆਨ ਵਿਚ ਕਿਹਾ, ‘‘ਜਿੱਥੇ ਤੱਕ ਅਮਰੀਕਾ ਦਾ ਸਵਾਲ ਹੈ, ਅਸੀਂ ਕਈ ਸਾਲਾਂ ਤੋਂ ਆਪਣੀ ਊਰਜਾ ਖਰੀਦ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਦਹਾਕੇ ਵਿੱਚ ਇਹ ਲਗਾਤਾਰ ਅੱਗੇ ਵਧਿਆ ਹੈ। ਮੌਜੂਦਾ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇਸ ਬਾਰੇ ਚਰਚਾਵਾਂ ਜਾਰੀ ਹਨ।’’

 

 

Advertisement
Tags :
#ConsumerInterests#DiversifiedEnergySourcing#EnergyPrices#GlobalEnergyMarket#IndianEnergyPolicy#IndiaOilPurchases#USIndiaRelations#ਊਰਜਾ ਕੀਮਤਾਂ#ਖਪਤਕਾਰਾਂ ਦੇ ਹਿੱਤ#ਗਲੋਬਲ ਊਰਜਾ ਬਾਜ਼ਾਰ#ਭਾਰਤ ਤੇਲ ਖਰੀਦਦਾਰੀ#ਭਾਰਤੀ ਊਰਜਾ ਨੀਤੀ#ਯੂਐਸ ਭਾਰਤ ਸੰਬੰਧ#ਵਿਭਿੰਨ ਊਰਜਾ ਸਰੋਤEnergySecurityIndiaRussiaOilOilImportsਊਰਜਾ ਸੁਰੱਖਿਆਤੇਲ ਦਰਾਮਦਭਾਰਤ ਰੂਸ ਤੇਲ
Show comments