ਭਾਰਤ ਦੀ ਜੀਡੀਪੀ ਦੂਜੀ ਤਿਮਾਹੀ ਵਿੱਚ 8.2 ਫੀਸਦੀ ਵਧੀ
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 5.6 ਪ੍ਰਤੀਸ਼ਤ ਸੀ
Advertisement
ਭਾਰਤ ਦੀ ਜੀਡੀਪੀ ਦੂਜੀ ਤਿਮਾਹੀ ਵਿੱਚ 8.2 ਫੀਸਦੀ ਵਧ ਗਈ ਹੈ ਜਦੋਂ ਕਿ ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 5.6 ਪ੍ਰਤੀਸ਼ਤ ਸੀ। ਦੇਸ਼ ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ GDP ਅਪ੍ਰੈਲ-ਜੂਨ ਤਿਮਾਹੀ ਵਿੱਚ 7.8% ਸੀ। ਅਰਥਸ਼ਾਸਤਰੀਆਂ ਨੇ ਕਿਹਾ ਸੀ ਕਿ ਤਿਉਹਾਰਾਂ ਤੋਂ ਪਹਿਲਾਂ ਇਸ ਸਬੰਧੀ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਭਾਰਤ ਨੇ 22 ਸਤੰਬਰ ਤੋਂ ਜ਼ਿਆਦਾਤਰ ਵਸਤੂਆਂ ’ਤੇ ਵਸਤੂਆਂ ਅਤੇ ਸੇਵਾਵਾਂ ਟੈਕਸ ਦੀਆਂ ਦਰਾਂ ਘਟਾ ਦਿੱਤੀਆਂ ਹਨ, ਜਿਸ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਖਪਤ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। 22 ਸਤੰਬਰ ਤੋਂ ਮੁੱਖ ਵਸਤੂਆਂ ’ਤੇ GST ਕਟੌਤੀਆਂ ਲਾਗੂ ਹੋਣ ਤੋਂ ਪਹਿਲਾਂ ਹੀ ਦੂਜੀ ਤਿਮਾਹੀ ਵਿੱਚ ਘਰੇਲੂ ਉਤਪਾਦਾਂ ਦੀ ਮੰਗ ਮੁੜ ਵਧ ਗਈ ਸੀ। ਪੀਟੀਆਈ
Advertisement
Advertisement
