ਆਸਟਰੇਲੀਆ ਸੜਕ ਹਾਦਸੇ ’ਚ ਭਾਰਤੀ ਔਰਤ ਦੀ ਮੌਤ
ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਔਰਤ, ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਦੀ ਮੌਤ ਹੋ ਗਈ ਹੈ। ਔਰਤ ਦੀ ਪਛਾਣ ਸਮਨਵਿਤਾ ਧਾਰੇਸ਼ਵਰ (33) ਵਜੋਂ ਹੋਈ ਹੈ। ਉਹ ਰਾਤ 8 ਵਜੇ ਹੌਰਨਸਬੀ ਵਿੱਚ ਆਪਣੇ ਪਤੀ...
Advertisement
ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਔਰਤ, ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਦੀ ਮੌਤ ਹੋ ਗਈ ਹੈ। ਔਰਤ ਦੀ ਪਛਾਣ ਸਮਨਵਿਤਾ ਧਾਰੇਸ਼ਵਰ (33) ਵਜੋਂ ਹੋਈ ਹੈ। ਉਹ ਰਾਤ 8 ਵਜੇ ਹੌਰਨਸਬੀ ਵਿੱਚ ਆਪਣੇ ਪਤੀ ਅਤੇ ਤਿੰਨ ਸਾਲ ਦੇ ਪੁੱਤਰ ਨਾਲ ਸੈਰ ਕਰ ਰਹੀ ਸੀ ਕਿ ਕੀਆ ਕਾਰ ਉਨ੍ਹਾਂ ਨੂੰ ਰਾਹ ਦੇਣ ਲਈ ਪਾਰਕ ਦੇ ਮੁੱਖ ਦਰਵਾਜ਼ੇ ਤੋਂ ਪਹਿਲਾਂ ਰੁਕ ਗਈ, ਪੁਲੀਸ ਅਨੁਸਾਰ ਕੁਝ ਪਲਾਂ ਬਾਅਦ ਉਸੇ ਕੀਆ ਕਾਰ ਨੂੰ ਇੱਕ ਬੀ ਐੱਮ ਡਬਲਿਊ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਕੀਆ ਕਾਰ ਨੂੰ ਝਟਕਾ ਲੱਗਿਆ ਤੇ ਉਹ ਅੱਗਿਓਂ ਲੰਘ ਰਹੀ ਔਰਤ ਨਾਲ ਜਾ ਟਕਰਾਈ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਉਹ ਇੱਥੇ ਆਈ ਟੀ ਕੰਪਨੀ ਵਿੱਚ ਕੰਮ ਕਰਦੀ ਸੀ। ਪੁਲੀਸ ਨੇ ਬੀ ਐੱਮ ਡਬਲਿਊ ਕਾਰ ਦੇ 19 ਸਾਲਾ ਡਰਾਈਵਰ ਆਰੋਨ ਪਾਪਾਜ਼ੋਗਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement
