ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਬਈ ’ਚ ਦੀਵਾਲੀ ਸਮਾਗਮ ਦੌਰਾਨ ਦਿਲ ਦੇ ਦੌਰੇ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

ਯੂ ਏ ਈ ਗੋਲਡਨ ਵੀਜ਼ਾ ’ਤੇ ਗਏ ਇੱਕ ਭਾਰਤੀ ਵਿਦਿਆਰਥੀ ਦੀ ਦੀਵਾਲੀ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੇਰਲ ਵਾਸੀ ਕ੍ਰਿਸ਼ਨਾਕੁਮਾਰ ਵਜੋਂ ਹੋਈ ਦੱਸੀ ਗਈ ਹੈ ਜੋ ਮਿਡਲਸੈਕਸ ਯੂਨੀਵਰਸਿਟੀ, ਦੁਬਈ ਵਿੱਚ ਬੀ ਬੀ...
Advertisement
ਯੂ ਏ ਈ ਗੋਲਡਨ ਵੀਜ਼ਾ ’ਤੇ ਗਏ ਇੱਕ ਭਾਰਤੀ ਵਿਦਿਆਰਥੀ ਦੀ ਦੀਵਾਲੀ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਕੇਰਲ ਵਾਸੀ ਕ੍ਰਿਸ਼ਨਾਕੁਮਾਰ ਵਜੋਂ ਹੋਈ ਦੱਸੀ ਗਈ ਹੈ ਜੋ ਮਿਡਲਸੈਕਸ ਯੂਨੀਵਰਸਿਟੀ, ਦੁਬਈ ਵਿੱਚ ਬੀ ਬੀ ਏ ਮਾਰਕਿਟਿੰਗ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ।

Advertisement

ਗਲਫ਼ ਨਿਊਜ਼ ਨੇ ਬੁੱਧਵਾਰ ਨੂੰ ਖ਼ਬਰ ’ਚ ਕਿਹਾ ਕਿ ਮਿਡਲਸੈਕਸ ਯੂਨੀਵਰਸਿਟੀ ਦੁਬਈ ਵਿੱਚ ਬੀਬੀਏ ਮਾਰਕੀਟਿੰਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਵੈਸ਼ਣਵ ਕ੍ਰਿਸ਼ਨਕੁਮਾਰ ਦੀ ਮੰਗਲਵਾਰ ਨੂੰ ਦੁਬਈ ਇੰਟਰਨੈਸ਼ਨਲ ਅਕਾਦਮਿਕ ਸਿਟੀ ਵਿੱਚ ਦੀਵਾਲੀ ਦੇ ਜਸ਼ਨਾਂ ਦੌਰਾਨ ਅਚਾਨਕ ਮੌਤ ਹੋ ਗਈ।

ਖ਼ਬਰ ਮੁਤਾਬਕ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਅਨੁਸਾਰ ਦੁਬਈ ਪੁਲੀਸ ਦਾ ਫੋਰੈਂਸਿਕ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਵੈਸ਼ਨਵ ਦੇ ਦੁਬਈ ਵਿੱਚ ਰਹਿੰਦੇ ਚਾਚਾ ਨਿਤੀਸ਼ ਨੇ ‘ਖਲੀਜ ਟਾਈਮਜ਼’ ਨੂੰ ਦੱਸਿਆ, ‘‘ਵੈਸ਼ਨਵ ਦੇ ਮਾਪੇ ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਕੇਰਲਾ ਲੈ ਜਾਣਾ ਚਾਹੁੰਦੇ ਹਨ, ਇਸ ਲਈ ਅਸੀਂ ਇਸ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਉਹ ਸ਼ੁੱਕਰਵਾਰ ਨੂੰ ਘਰ ਵਾਪਸ ਮੁੜ ਸਕਣਗੇ।’’

Advertisement
Show comments