ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਮੂਲ ਦੇ ਉਦਯੋਗਪਤੀ ’ਤੇ 4,000 ਕਰੋੜ ਦੀ ਕਰਜ਼ਾ ਧੋਖਾਧੜੀ ਦੇ ਦੋਸ਼

  ਵਾਲ ਸਟਰੀਟ ਜਰਨਲ (WSJ) ਦੀ ਇੱਕ ਰਿਪੋਰਟ ਅਨੁਸਾਰ ਭਾਰਤੀ ਮੂਲ ਦੇ ਉਦਯੋਗਪਤੀ ਬੰਕਿਮ ਬ੍ਰਹਮਭੱਟ 'ਤੇ ਅਮਰੀਕਾ ਵਿੱਚ ਲਗਪਗ 500 ਮਿਲੀਅਨ ਡਾਲਰ (4,000 ਕਰੋੜ ਰੁਪਏ) ਦੀ ਵੱਡੀ ਕਰਜ਼ਾ ਧੋਖਾਧੜੀ ਕਰਨ ਦਾ ਗੰਭੀਰ ਦੋਸ਼ ਲੱਗਾ ਹੈ। ਬ੍ਰਹਮਭੱਟ, ਜੋ ਕਿ ਅਮਰੀਕਾ ਸਥਿਤ...
Photo @ghost_wales/X
Advertisement

 

ਵਾਲ ਸਟਰੀਟ ਜਰਨਲ (WSJ) ਦੀ ਇੱਕ ਰਿਪੋਰਟ ਅਨੁਸਾਰ ਭਾਰਤੀ ਮੂਲ ਦੇ ਉਦਯੋਗਪਤੀ ਬੰਕਿਮ ਬ੍ਰਹਮਭੱਟ 'ਤੇ ਅਮਰੀਕਾ ਵਿੱਚ ਲਗਪਗ 500 ਮਿਲੀਅਨ ਡਾਲਰ (4,000 ਕਰੋੜ ਰੁਪਏ) ਦੀ ਵੱਡੀ ਕਰਜ਼ਾ ਧੋਖਾਧੜੀ ਕਰਨ ਦਾ ਗੰਭੀਰ ਦੋਸ਼ ਲੱਗਾ ਹੈ। ਬ੍ਰਹਮਭੱਟ, ਜੋ ਕਿ ਅਮਰੀਕਾ ਸਥਿਤ ਬ੍ਰਾਡਬੈਂਡ ਟੈਲੀਕਾਮ ਕੰਪਨੀ ਬ੍ਰਿਜਵੋਇਸ ਅਤੇ ਬੈਂਕਾਈ ਗਰੁੱਪ ਦੇ ਸੰਸਥਾਪਕ ਹਨ, 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਰਜ਼ਾ ਲੈਣ ਲਈ ਆਪਣੀਆਂ ਕੰਪਨੀਆਂ ਦੇ ਖਾਤਿਆਂ ਵਿੱਚ ਨਕਲੀ ਗਾਹਕਾਂ ਅਤੇ ਨਕਲੀ ਇਨਵੌਇਸਾਂ ਨੂੰ ਦਿਖਾ ਕੇ ਕਰੋੜਾਂ ਡਾਲਰ ਦੇ ਕਰਜ਼ੇ ਹਾਸਲ ਕੀਤੇ ਹਨ। ਇਨ੍ਹਾਂ ਚੀਜ਼ਾਂ ਨੂੰ ਕਰਜ਼ੇ ਦੀ ਗਿਰਵੀ ਸੰਪਤੀ (Collateral) ਵਜੋਂ ਪੇਸ਼ ਕੀਤਾ ਗਿਆ।

Advertisement

ਇਸ ਧੋਖਾਧੜੀ ਦੇ ਸ਼ਿਕਾਰ ਹੋਏ ਕਰਜ਼ਾਦਾਤਾਵਾਂ ਵਿੱਚ ਪ੍ਰਮੁੱਖ ਤੌਰ 'ਤੇ ਵਿਸ਼ਵਵਿਆਪੀ ਨਿਵੇਸ਼ ਕੰਪਨੀ ਬਲੈਕਰੌਕ (BlackRock) ਦੀ ਪ੍ਰਾਈਵੇਟ ਕ੍ਰੈਡਿਟ ਸ਼ਾਖਾ ਐੱਚਪੀਐੱਸ ਇਨਵੈਸਟਮੈਂਟ ਪਾਰਟਨਰਜ਼ (HPS Investment Partners) ਅਤੇ ਕਈ ਹੋਰ ਅਮਰੀਕੀ ਬੈਂਕ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧੋਖਾਧੜੀ ਦਾ ਖੁਲਾਸਾ ਜੁਲਾਈ 2025 ਵਿੱਚ ਉਦੋਂ ਹੋਇਆ ਜਦੋਂ ਇੱਕ ਅਕਾਊਂਟਿੰਗ ਫਰਮ ਨੇ ਸ਼ੱਕੀ ਈਮੇਲ ਆਈਡੀਜ਼ ਲੱਭੀਆਂ ਜੋ ਨਕਲੀ ਡੋਮੇਨਾਂ ਤੋਂ ਬਣਾਈਆਂ ਗਈਆਂ ਸਨ ਅਤੇ ਅਸਲ ਟੈਲੀਕਾਮ ਕੰਪਨੀਆਂ ਦੀ ਨਕਲ ਕਰ ਰਹੀਆਂ ਸਨ। ਰਿਪੋਰਟ ਅਨੁਸਾਰ ਜਦੋਂ ਬ੍ਰਹਮਭੱਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਉਨ੍ਹਾਂ ਨੇ ਪਹਿਲਾਂ ਇਸ ਨੂੰ 'ਸਧਾਰਨ ਗਲਤੀ' ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਹ ਫੋਨ ਕਾਲਾਂ ਦਾ ਜਵਾਬ ਦੇਣਾ ਬੰਦ ਕਰਕੇ ਗਾਇਬ ਹੋ ਗਿਆ।

ਇਸ ਤੋਂ ਇਲਾਵਾ, ਨਿਊਯਾਰਕ ਦੇ ਗਾਰਡਨ ਸਿਟੀ ਸਥਿਤ ਉਨ੍ਹਾਂ ਦਾ ਦਫ਼ਤਰ ਵੀ ਬੰਦ ਮਿਲਿਆ ਅਤੇ ਸਟਾਫ ਕਈ ਹਫ਼ਤਿਆਂ ਤੋਂ ਗੈਰਹਾਜ਼ਰ ਸੀ। ਧੋਖਾਧੜੀ ਦੇ ਪੈਸੇ ਨੂੰ ਭਾਰਤ ਅਤੇ ਮਾਰੀਸ਼ਸ ਵਰਗੇ ਦੇਸ਼ਾਂ ਵਿੱਚ ਤਬਦੀਲ ਕਰਨ ਦਾ ਵੀ ਦੋਸ਼ ਹੈ। ਅਗਸਤ 2025 ਵਿੱਚ ਮੁਕੱਦਮਾ ਦਾਇਰ ਹੋਣ ਤੋਂ ਬਾਅਦ ਬ੍ਰਹਮਭੱਟ ਨੇ ਖੁਦ ਨੂੰ ਦੀਵਾਲੀਆ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੇ ਚੈਪਟਰ 11 (Chapter 11) ਤਹਿਤ ਪੁਨਰਗਠਨ ਪ੍ਰਕਿਰਿਆ ਸ਼ੁਰੂ ਕੀਤੀ। ਦੱਸਿਆ ਜਾਂਦਾ ਹੈ ਕਿ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦਾ ਲਿੰਕਡਇਨ ਪ੍ਰੋਫਾਈਲ ਵੀ ਹਟਾ ਦਿੱਤਾ ਗਿਆ ਹੈ, ਅਤੇ ਇਹ ਮਾਮਲਾ ਇਸ ਸਮੇਂ ਅਮਰੀਕੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

Advertisement
Tags :
$500 Million Fraud4000 Crore ScamBankim BrahmbhattBlackRockHPS Investment PartnersIndian-origin industrialistLoan Fraud US
Show comments