ਇੰਡੀਅਨ ਆਇਲ ਰੂਸ ਤੋਂ ਤੇਲ ਖਰੀਦ ਜਾਰੀ ਰੱਖੇਗੀ
ਅਮਰੀਕੀ ਪਾਬੰਦੀਆਂ ਮਗਰੋਂ ਭਾਰਤੀ ਰਿਫਾਈਨਰੀਆਂ ਨੇ ਨਹੀਂ ਕੀਤੀ ਖਰੀਦ
Advertisement
ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ) ਅਤੇ ਹੋਰ ਭਾਰਤੀ ਤੇਲ ਕੰਪਨੀਆਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਪੂਰੀ ਤਰ੍ਹਾਂ ਬੰਦ ਨਹੀਂ ਕਰਨਗੀਆਂ ਕਿਉਂਕਿ ਹਾਲੀਆ ਪਾਬੰਦੀਆਂ ਸਿਰਫ਼ ਇੱਕ ਖਾਸ ਰੂਸੀ ਸਪਲਾਇਰ ’ਤੇ ਲੱਗੀਆਂ ਹਨ ਨਾ ਕਿ ਤੇਲ ’ਤੇ। ਇਹ ਅਜਿਹੀ ਸਥਿਤੀ ਹੈ ਜੋ ਗੈਰ-ਪ੍ਰਵਾਨਿਤ ਇਕਾਈਆਂ ਰਾਹੀਂ ਪ੍ਰਵਾਹ ਜਾਰੀ ਰੱਖਣ ਦੀ ਸੰਭਾਵਨਾ ਖੋਲ੍ਹਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਚਾਰ ਰੂਸੀ ਤੇਲ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ, ਪਰ ਭਾਰਤ ਦਾ ਸਭ ਤੋਂ ਵੱਡਾ ਸਪਲਾਇਰ, ਰੋਸਨੈਫਟ (ਜੋ ਲਗਪਗ 45 ਫ਼ੀਸਦ ਤੇਲ ਪ੍ਰਵਾਹ ਸੰਭਾਲਦਾ ਹੈ) ਅਸਲ ਉਤਪਾਦਕ ਨਹੀਂ ਹੈ। ਰੂਸੀ ਖ਼ਿੱਤਿਆਂ ਤੋਂ ਕੱਚੇ ਤੇਲ ਨੂੰ ਇਕੱਠਾ ਕਰਨ ਦਾ ਕੰਮ ਬਾਕੀ ਗੈਰ-ਪ੍ਰਵਾਨਿਤ ਇਕਾਈਆਂ ਰਾਹੀਂ ਕੀਤਾ ਜਾ ਸਕਦਾ ਹੈ ਜਿਸ ਨਾਲ ਸਪਲਾਈ ਜਾਰੀ ਰਹਿ ਸਕਦੀ ਹੈ। ਅਮਰੀਕਾ ਵੱਲੋਂ ਪਿਛਲੇ ਹਫ਼ਤੇ ਰੂਸ ਦੇ ਦੋ ਪ੍ਰਮੁੱਖ ਕੱਚਾ ਤੇਲ ਬਰਾਮਦਕਾਰਾਂ ’ਤੇ ਪਾਬੰਦੀਆਂ ਲਗਾਏ ਜਾਣ ਮਗਰੋਂ ਭਾਰਤੀ ਰਿਫਾਈਨਰੀਆਂ ਨੇ ਰੂਸੀ ਤੇਲ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਹੈ।
Advertisement
Advertisement
