ਬ੍ਰੇਨ ਸਟਰੋਕ ਨਾਲ ਜੂਝ ਰਹੇ ਭਾਰਤੀ MBBS ਵਿਦਿਆਰਥੀ ਨੂੰ ਰੂਸ ਤੋਂ ਜੈਪੁਰ ਲਿਆਂਦਾ
ਸਵਾਈ ਮਾਨ ਸਿੰਘ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ’ਚ ਇਲਾਜ ਜਾਰੀ
Advertisement
ਰਾਜਸਥਾਨ ਨਾਲ ਸਬੰਧਤ ਐੱਮਬੀਬੀਐੱਸ ਦੇ ਵਿਦਿਆਰਥੀ ਰਾਹੁਲ ਗੋਸਾਲਿਆ(22) ਨੂੰ ਦਿਮਾਗ ਦੀ ਨਸ ਫਟਣ ਮਗਰੋਂ ਸੋਮਵਾਰ ਸ਼ਾਮੀਂ ਕਜ਼ਾਖਸਤਾਨ ਤੋਂ ਜੈਪੁਰ ਲਿਆਂਦਾ ਗਿਆ ਹੈ। ਜੈਪੁਰ ਦੇ ਸ਼ਾਹਪੁਰਾ ਦਾ ਵਸਨੀਕ ਰਾਹੁਲ ਗੋਸਾਲਿਆ 2021 ਤੋਂ ਅਸਤਾਨਾ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। 8 ਅਕਤੂਬਰ ਨੂੰ ਉਸ ਨੂੰ ਬ੍ਰੇਨ ਸਟਰੋਕ ਹੋਇਆ ਤੇ ਉਹ ਉਥੇ ਇਕ ਹਸਪਤਾਲ ਵਿਚ ਵੈਂਟੀਲੇਟਰ ਸਪੋਰਟ ’ਤੇ ਸੀ। ਉਸ ਨੂੰ ਏਅਰ ਐਂਬੂਲੈਂਸ ਰਾਹੀਂ ਜੈਪੁਰ ਲਿਆਂਦਾ ਗਿਆ ਤੇ ਸਵਾਈ ਮਾਨ ਸਿੰਘ (SMS) ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਹੈ। ਐੱਸਐੱਮਐੱਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਦੀਪਕ ਮਹੇਸ਼ਵਰੀ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ। ਹਸਪਤਾਲ ਨੇ ਵਿਦਿਆਰਥੀ ਦੀ ਮੈਡੀਕਲ ਕੇਅਰ ਲਈ ਚਾਰ ਮੈਂਬਰੀ ਟੀਮ ਬਣਾਈ ਹੈ। ਇਸ ਤੋਂ ਪਹਿਲਾਂ ਰਾਹੁਲ ਦੇ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਸੋਸ਼ਲ ਮੀਡੀਆ ਜ਼ਰੀਏ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਐਡਵਾਂਸ ਟਰੀਟਮੈਂਟ ਲਈ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ। ਕਈ ਸਮਾਜਿਕ ਜਥੇਬੰਦੀਆਂ ਨੇ ਵੀ ਇਸ ਕੰਮ ਵਿਚ ਪਰਿਵਾਰ ਦੀ ਮਦਦ ਕੀਤੀ ਹੈ। ਪੀਟੀਆਈ
Advertisement
Advertisement