Indian cricketers asked to stay indoorsਬਰਮਿੰਘਮ: ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ
ਬਰਮਿੰਘਮ, 1 ਜੁਲਾਈ ਇੱਥੇ ਆਈ ਭਾਰਤੀ ਕ੍ਰਿਕਟ ਟੀਮ ਨੂੰ ਨੇੜਲੇ ਸੈਂਟੀਨਰੀ ਸਕੁਏਅਰ ਵਿਚ ਇਕ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਘਰ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਬਰਮਿੰਘਮ...
Advertisement
ਬਰਮਿੰਘਮ, 1 ਜੁਲਾਈ
ਇੱਥੇ ਆਈ ਭਾਰਤੀ ਕ੍ਰਿਕਟ ਟੀਮ ਨੂੰ ਨੇੜਲੇ ਸੈਂਟੀਨਰੀ ਸਕੁਏਅਰ ਵਿਚ ਇਕ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਘਰ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਬਰਮਿੰਘਮ ਸਿਟੀ ਸੈਂਟਰ ਪੁਲੀਸ ਵੱਲੋਂ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਖਿਡਾਰੀਆਂ ਨੂੰ ਬਾਹਰ ਨਾ ਜਾਣ ਲਈ ਕਿਹਾ ਗਿਆ। ਆਮ ਤੌਰ ’ਤੇ ਭਾਰਤੀ ਕ੍ਰਿਕਟਰ ਹੋਟਲ ਦੇ ਨੇੜੇ ਦੇ ਖੇਤਰਾਂ ਵਿਚ ਆਉਂਦੇ ਜਾਂਦੇ ਹਨ। ਕਪਤਾਨ ਸ਼ੁਭਮਨ ਗਿੱਲ ਸਮੇਤ ਕੁੱਲ 8 ਖਿਡਾਰੀ ਐਜਬੈਸਟਨ ਵਿਚ ਪ੍ਰੈਕਟਿਸ ਕਰਨ ਆਏ ਜਦਕਿ ਬਾਕੀ 10 ਮੈਂਬਰ ਛੁੱਟੀ ਵਾਲੇ ਦਿਨ ਰਿਹਾਇਸ਼ ’ਤੇ ਹੀ ਮੌਜੂਦ ਸਨ। ਬਰਮਿੰਘਮ ਸਿਟੀ ਸੈਂਟਰ ਪੁਲੀਸ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਅਸੀਂ ਸ਼ੱਕੀ ਪੈਕੇਟ ਮਿਲਣ ’ਤੇ ਇਸ ਸਮੇਂ ਬਰਮਿੰਘਮ ਸਿਟੀ ਸੈਂਟਰ, ਸੈਂਟੀਨਰੀ ਸਕੁਏਅਰ ਦੀ ਘੇਰਾਬੰਦੀ ਕਰ ਲਈ ਹੈ ਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।’ ਹਾਲਾਂਕਿ ਕੁਝ ਦੇਰ ਬਾਅਦ ਪੁਲੀਸ ਨੇ ਜਾਂਚ ਤੋਂ ਬਾਅਦ ਘੇਰਾਬੰਦੀ ਸਮਾਪਤ ਕਰ ਦਿੱਤੀ। ਪੀਟੀਆਈ
Advertisement
Advertisement