ਭਾਰਤੀ ਸਰਹੱਦੀ ਰੱਖਿਅਕਾਂ ਨੇ ਨੇਪਾਲ ਦੀਆਂ ਜੇਲ੍ਹਾਂ ’ਚੋਂ ਭੱਜੇ 60 ਕੈਦੀ ਫੜੇ
Indian border guards nab 60 Nepal jailbreak inmates; 1 from Bangladesh; ਫੜੇ ਗਏ ਵਿਅਕਤੀਆ ’ਚ ਇੱਕ ਬੰਗਲਾਦੇਸ਼ੀ ਸ਼ਾਮਲ
Advertisement
ਭਾਰਤ-ਨੇਪਾਲ ਸਰਹੱਦ ਦੀ ਰਾਖੀ ਕਰਨ ਵਾਲੇ ਸਸ਼ਤਰ ਸੀਮਾ ਬਲ (SSB) ਨੇ ਕੌਮਾਂਤਰੀ ਸਰਹੱਦ ’ਤੇ ਵੱਖ-ਵੱਖ ਥਾਵਾਂ ਤੋਂ ਇੱਕ ਬੰਗਲਾਦੇਸ਼ੀ ਨਾਗਰਿਕ ਸਣੇ ਲਗਪਗ 60 ਵਿਅਕਤੀਆ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇਪਾਲੀ ਹਨ ਅਤੇ ਸ਼ੱਕ ਹੈ ਕਿ ਉਹ ਆਪਣੇ ਦੇਸ਼ ਵਿੱਚ ਅਸ਼ਾਂਤੀ ਦੌਰਾਨ ਜੇਲ੍ਹ ’ਚੋਂ ਫਰਾਰ ਹੋਏ ਹਨ ।
ਅਧਿਕਾਰੀਆਂ ਨੇ SSB ਦੇ ਜਵਾਨਾਂ ਨੇ ਉਕਤ ਲੋਕਾਂ ਨੂੰ ਪਿਛਲੇ ਦੋ ਦਿਨਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਸਰਹੱਦੀ ਸਥਾਨਾਂ ਤੋਂ ਫੜਿਆ ਹੈ।
Advertisement
ਉਨ੍ਹਾਂ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਨੂੰ ਸਬੰਧਤ ਸੂਬਿਆਂ ਦੀ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
Sashastra Seema Bal (SSB) ਜੋ ਗ੍ਰਹਿ ਮੰਤਰਾਲੇ (ਐਮਐਚਏ) ਦੇ ਅਧੀਨ ਕੰਮ ਕਰਦਾ ਹੈ ਤੇ ਇਹ ਭਾਰਤ ਦੇ ਪੂਰਬੀ ਪਾਸੇ 1,751 ਕਿਲੋਮੀਟਰ ਲੰਬੀ ਬਿਨਾਂ ਵਾੜ ਵਾਲੀ ਭਾਰਤ-ਨੇਪਾਲ ਸਰਹੱਦ ਦੀ ਰਾਖੀ ਲਈ ਤਾਇਨਾਤ ਹੈ।
ਨੇਪਾਲ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫੋਰਸ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਅਤੇ ਸਰਹੱਦ ’ਤੇ ਨਿਗਰਾਨੀ ਵਧਾ ਦਿੱਤੀ ਹੈ।
Advertisement