ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤੀ ਅਥਲੀਟਾਂ ਨੇ ਪੈਰਿਸ ਪੈਰਾਲੰਪਿਕ ਵਿੱਚ 5 ਹੋਰ ਤਗ਼ਮੇ ਜਿੱਤੇ

ਪੈਰਿਸ, 4 ਸਤੰਬਰ ਪੈਰਿਸ ਪੈਰਾਲੰਪਿਕ ਦੌਰਾਨ ਭਾਰਤੀਆਂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ਅਤੇ ਜੈਵਲਿਨ ਥਰੋਅ ਐੱਫ46 ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਖਿਡਾਰੀ ਸ਼ਰਦ ਕੁਮਾਰ ਅਤੇ ਮਰਿਯੱਪਨ ਥੰਗਾਵੇਲੂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ਵਿੱਚ ਕ੍ਰਮਵਾਰ...
Sharad Kumar in action. Reuters
Advertisement

ਪੈਰਿਸ, 4 ਸਤੰਬਰ

ਪੈਰਿਸ ਪੈਰਾਲੰਪਿਕ ਦੌਰਾਨ ਭਾਰਤੀਆਂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ਅਤੇ ਜੈਵਲਿਨ ਥਰੋਅ ਐੱਫ46 ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਖਿਡਾਰੀ ਸ਼ਰਦ ਕੁਮਾਰ ਅਤੇ ਮਰਿਯੱਪਨ ਥੰਗਾਵੇਲੂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਅਜੀਤ ਸਿੰਘ ਅਤੇ ਸੁੰਦਰ ਸਿੰਘ ਗੁਰਜਰ ਨੇ ਜੈਵਲਿਨ ਥਰੋਅ ਐਫ46 ਫਾਈਨਲ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਔਰਤਾਂ ਦੇ 400 ਮੀਟਰ ਟੀ20 ਵਰਗ ਵਿੱਚ ਦੀਪਤੀ ਜੀਵਨਜੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੇ ਟਰੈਕ ਅਤੇ ਫੀਲਡ ਐਥਲੀਟਾਂ ਨੇ ਮੰਗਲਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਵਿੱਚ ਕੁੱਲ ਪੰਜ ਤਗ਼ਮੇ ਜਿੱਤੇ ਹਨ। -ਪੀਟੀਆਈ

Advertisement

Advertisement
Tags :
Indian athletesMedals in ParisParalympicsParisParis Olympic