ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌ਼ਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟ

ਭਾਰਤੀ ਫੌ਼ਜ ਦੀ ਪੂਰਬੀ ਕਮਾਂਡ ਨੇ ਐਕਸ ’ਤੇ 5 ਅਗਸਤ 1971 ਦੀ ਕਲਿਪਿੰਗ ਨਸ਼ਰ ਕੀਤੀ; ਕਲਿਪਿੰਗ ਵਿੱਚ ਰਾਜ ਸਭਾ ਦੀ ਰਿਪੋਰਟ ਵੀ ਸ਼ਾਮਲ
Advertisement

ਭਾਰਤੀ ਫੌ਼ਜ ਨੇ ਅੱਜ 1971 ਦੀ ਦਹਾਕਿਆਂ ਪੁਰਾਣੀ ਅਖ਼ਬਾਰ ਦੀ ਕਲਿਪਿੰਗ ਸਾਂਝੀ ਕਰ ਕੇ ਅਮਰੀਕਾ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ। ਇਸ ਕਲਿਪਿੰਗ ਵਿੱਚ ਪਾਕਿਸਤਾਨ ਨੂੰ ਅਮਰੀਕਾ ਦੀ ਇਤਿਹਾਸਕ ਫੌਜੀ ਹਮਾਇਤ ਨੂੰ ਉਜਾਗਰ ਕੀਤਾ ਗਿਆ ਸੀ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਦੀ ਨਿਰੰਤਰ ਦਰਾਮਦ ਕਰ ਕੇ ਭਾਰਤੀ ਵਸਤਾਂ ’ਤੇ ਭਾਰੀ ਟੈਕਸ ਲਗਾਉਣ ਦੀ ਧਮਕੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਉਠਾਇਆ ਗਿਆ ਹੈ। ਭਾਰਤੀ ਫੌਜ ਦੀ ਪੂਰਬੀ ਕਮਾਂਡ ਵੱਲੋਂ ਪੋਸਟ ਕੀਤੀ ਗਈ ਇਹ ਕਲਿਪਿੰਗ 5 ਅਗਸਤ, 1971 ਦੀ ਹੈ ਅਤੇ ਇਸ ਵਿੱਚ ਰਾਜ ਸਭਾ ਦੀ ਇੱਕ ਰਿਪੋਰਟ ਵੀ ਸ਼ਾਮਲ ਹੈ। ਰਿਪੋਰਟ ਵਿਚ ਤਤਕਾਲੀ ਰੱਖਿਆ ਮੰਤਰੀ ਵੀਸੀ ਸ਼ੁਕਲਾ ਨੇ ਕਿਹਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਅਤੇ ਫਰਾਂਸ ਨੇ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਮਰੀਕਾ ਅਤੇ ਚੀਨ ਕਥਿਤ ਤੌਰ ’ਤੇ ਮਾਮੂਲੀ ਕੀਮਤਾਂ ਉੱਤੇ ਹਥਿਆਰ ਸਪਲਾਈ ਕਰ ਰਹੇ ਸਨ। ਪੋਸਟ ਦਾ ਕੈਪਸ਼ਨ ਸੀ: ‘‘ਅੱਜ ਦਾ ਦਿਨ, ਉਸ ਸਾਲ- ਜੰਗ ਦੀ ਤਿਆਰੀ, 5 ਅਗਸਤ, 1971’’।

ਟਰੰਪ ਨੇ ਇਸ ਹਫ਼ਤੇ ਕਈ ਦੇਸ਼ਾਂ ’ਤੇ ਟੈਕਸ ਵਧਾਉਣ ਵਾਲੇ ਹੁਕਮ ’ਤੇ ਦਸਤਖ਼ਤ ਕੀਤੇ ਹਨ ਜਦੋਂ ਕਿ ਪਾਕਿਸਤਾਨ ’ਤੇ ਲੱਗਣ ਵਾਲੇ ਟੈਰਿਫ ਵਿੱਚ 10 ਫੀਸਦ ਦੀ ਕਟੌਤੀ ਕਰ ਕੇ ਇਸ ਨੂੰ 29 ਫੀਸਦ ਤੋਂ 19 ਫੀਸਦ ਕਰ ਦਿੱਤਾ। ਇਸ ਦੇ ਉਲਟ ਅਮਰੀਕਾ ਨੇ ਭਾਰਤ-ਰੂਸ ਤੇਲ ਵਪਾਰ ਦਾ ਹਵਾਲਾ ਦਿੰਦੇ ਹੋਏ, ਟੈਕਸਾਂ ਵਿੱਚ ਤੇਜ਼ੀ ਨਾਲ ਵਾਧੇ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਆਪਣੇ ਪਲੈਟਫਾਰਮ ਟਰੁਥ ਸੋਸ਼ਲ ’ਤੇ ਲਿਖਿਆ, ‘‘ਭਾਰਤ ਨਾ ਸਿਰਫ਼ ਵੱਡੀ ਮਾਤਰਾ ਵਿੱਚ ਰੂਸੀ ਤੇਲ ਖਰੀਦ ਰਿਹਾ ਹੈ, ਸਗੋਂ ਉਹ ਇਸ ਨੂੰ ਵੱਡੇ ਮੁਨਾਫ਼ੇ ਲਈ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਰਹੇ ਹਨ।’’ ਟਰੰਪ ਨੇ ਕਿਹਾ, ‘‘ਉਨ੍ਹਾਂ (ਭਾਰਤ) ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਯੂਕਰੇਨ ਵਿੱਚ ਕਿੰਨੇ ਲੋਕ ਮਰ ਰਹੇ ਹਨ। ਇਸ ਕਰ ਕੇ, ਮੈਂ ਭਾਰਤੀ ਵਸਤਾਂ ’ਤੇ ਟੈਰਿਫ ਵਿੱਚ ਕਾਫ਼ੀ ਵਾਧਾ ਕਰਾਂਗਾ।’’

Advertisement

Advertisement