ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਧਮਕੀਆਂ ਅੱਗੇ ਨਹੀਂ ਝੁਕੇਗਾ: ਨਾਇਡੂ

ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅਮਰੀਕਾ ਦੇ ਨਾਲ ਵਧਦੇ ਵਪਾਰਕ ਤਣਾਅ ਵਿਚਾਲੇ ਅੱਜ ਕਿਹਾ ਕਿ ਭਾਰਤ ਆਪਣੇ ਰਣਨੀਤਕ ਅਤੇ ਕੌਮੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਅਤੇ ਬਾਹਰੀ ਦਬਾਅ ਦੇ ਬਾਵਜੂਦ ਆਪਣੀ ਊਰਜਾ ਸੁਰੱਖਿਆ ਦੀ ਰੱਖਿਆ ਕਰਨਾ ਜਾਰੀ ਰੱਖੇਗਾ।...
Advertisement

ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅਮਰੀਕਾ ਦੇ ਨਾਲ ਵਧਦੇ ਵਪਾਰਕ ਤਣਾਅ ਵਿਚਾਲੇ ਅੱਜ ਕਿਹਾ ਕਿ ਭਾਰਤ ਆਪਣੇ ਰਣਨੀਤਕ ਅਤੇ ਕੌਮੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਅਤੇ ਬਾਹਰੀ ਦਬਾਅ ਦੇ ਬਾਵਜੂਦ ਆਪਣੀ ਊਰਜਾ ਸੁਰੱਖਿਆ ਦੀ ਰੱਖਿਆ ਕਰਨਾ ਜਾਰੀ ਰੱਖੇਗਾ। ਨਾਇਡੂ ਨੇ ਇੱਥੇ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਕੌਮਾਂਤਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਅਸੀਂ ਊਰਜਾ ਸੁਰੱਖਿਆ ਦੀ ਰੱਖਿਆ ਕਰਦੇ ਰਹਾਂਗੇ ਅਤੇ ਆਪਣੇ ਰਣਨੀਤਕ ਅਤੇ ਕੌਮੀ ਹਿੱਤਾਂ ’ਤੇ ਅਟੱਲ ਰਹਾਂਗੇ। ਕਿਸੇ ਵੀ ਧਮਕੀ ਦੇ ਅੱਗੇ ਝੁਕਣ ਦਾ ਸਵਾਲ ਹੀਂ ਨਹੀਂ ਉਠਦਾ। ਭਾਰਤ ’ਤੇ ਧਮਕੀਆਂ ਕੰਮ ਨਹੀਂ ਕਰਨਗੀਆਂ।’’ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਭਾਰਤ ਅੱਜ ‘ਆਤਮਨਿਰਭਰ’ ਹੈ ਪਰ ‘ਸਾਂਝਾ ਕਰਨਾ ਅਤੇ ਪਰਵਾਹ ਕਰਨਾ’ ਦੀ ਮੂਲ ਭਾਵਨਾ ਦੇ ਨਾਲ ਸਹਿਯੋਗ ਲਈ ਵੀ ਵਚਨਬੱਧ ਹੈ।

Advertisement
Advertisement