ਭਾਰਤ ਆਪਣੀਆਂ ਵਸਤਾਂ ਯੂਏਈ ਰਾਹੀਂ ਅਮਰੀਕਾ ਭੇਜਣ ਦੀ ਆਗਿਆ ਨਹੀਂ ਦੇਵੇਗਾ: ਗੋਇਲ
ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਕਿਸੇ ਵੀ ਸਥਿਤੀ ’ਚ ਆਪਣਾ ਬਰਾਮਦ ਮਾਲ ਯੂਏਈ ਰਾਹੀਂ ਅਮਰੀਕਾ ਭੇਜਣ ਦੀ ਆਗਿਆ ਨਹੀਂ ਦੇਵੇਗਾ। ਗੋਇਲ ਭਾਰਤ-ਯੂਏਈ ਨਿਵੇਸ਼ ਸਬੰਧੀ ਉੱਚੀ ਪੱਧਰੀ ਟਾਸਕ ਫੋਰਸ ਦੀ 13ਵੀਂ ਮੀਟਿੰਗ ’ਚ ਸ਼ਾਮਲ ਹੋਣ...
Advertisement
ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਕਿਸੇ ਵੀ ਸਥਿਤੀ ’ਚ ਆਪਣਾ ਬਰਾਮਦ ਮਾਲ ਯੂਏਈ ਰਾਹੀਂ ਅਮਰੀਕਾ ਭੇਜਣ ਦੀ ਆਗਿਆ ਨਹੀਂ ਦੇਵੇਗਾ। ਗੋਇਲ ਭਾਰਤ-ਯੂਏਈ ਨਿਵੇਸ਼ ਸਬੰਧੀ ਉੱਚੀ ਪੱਧਰੀ ਟਾਸਕ ਫੋਰਸ ਦੀ 13ਵੀਂ ਮੀਟਿੰਗ ’ਚ ਸ਼ਾਮਲ ਹੋਣ ਲਈ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਜੇ ਭਾਰਤੀ ਸਾਮਾਨ ਯੂਏਈ ਤੋਂ ਅਫਰੀਕੀ ਜਾਂ ਏਸ਼ਿਆਈ ਮੁਲਕਾਂ ਵਿੱਚ ‘ਮੇਡ ਇਨ ਇੰਡੀਆ’ ਉਤਪਾਦ ਵਜੋਂ ਭੇਜਿਆ ਜਾਂਦਾ ਹੈ ਤਾਂ ਇਸ ਕਦਮ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਰਾਹ ਤਿਆਰ ਕਰਨ ’ਤੇ ਵਿਚਾਰ ਕਰੇਗਾ ਪਰ ਅਮਰੀਕੀ ਮਾਰਕੀਟ ਲਈ ਟਰਾਂਸ-ਸ਼ਿਪਮੈਂਟ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਭਾਰਤ-ਯੂਏਈ ਨੇ ਅਗਲੇ ਤਿੰਨ ਚਾਰ ਸਾਲਾਂ ਵਿੱਚ ਗ਼ੈਰ-ਤੇਲ ਅਤੇ ਗ਼ੈਰ-ਕੀਮਤੀ ਧਾਤ ਵਪਾਰ ਨੂੰ ਵਧਾ ਕੇ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਤੈਅ ਕੀਤਾ ਹੈ।
Advertisement
Advertisement